21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਸਟੇਟ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਜਲੰਧਰ 'ਚ ਸ਼ਾਨਦਾਰ ਸ਼ੁਰੂਆਤ <br/>

ਹੰਸਰਾਜ ਸਟੇਡੀਅਮ 'ਚ ਬੈਡਮਿੰਟਨ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ ਦÏਰਾਨ ਨÏਰਥ ਜ਼ੋਨ ਚੈਂਪੀਅਨ ਅੰਮਿ੍ਤਸਰ ਦੇ ਨਿਲੇਸ਼ ਸੇਠ ਨੂੰ 11,000 ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕਰਦੇ 'ਆਪ' ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਨਾਲ ਰਿਤਿਨ ਖੰਨਾ ਤੇ ਹੋਰ | ਤਸਵੀਰ:-ਮੁਨੀਸ਼ <br/> 22-09-2025
ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਟੇਟ ਮਿਨੀ ਰੈਂਕਿੰਗ ਟੂਰਨਾਮੈਂਟ ਦੀ ਸ਼ੁਰੂਆਤ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਹੋਈ¢ ਇਸ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕੀਤਾ¢ ਉਨ੍ਹਾਂ ਨੇ ਬੱਚਿਆਂ ਦੀ ਜ਼ਿੰਦਗੀ ਵਿਚ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਛੋਟੀ ਉਮਰ ਵਿਚ ਖੇਡਾਂ ਨਾਲ ਜੁੜਨਾ ਸੰਪੂਰਨ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ¢ ਇਹ ਸਰੀਰ ਨੂੰ ਤੰਦਰੁਸਤ ਤੇ ਤਾਕਤਵਰ ਰੱਖਦੀਆਂ ਹਨ, ਨਾਲ ਹੀ ਅਨੁਸ਼ਾਸਨ, ਇਕਾਗ੍ਰਤਾ ਤੇ ਸਮੇਂ ਦੇ ਪ੍ਰਬੰਧ ਦੀਆਂ ਆਦਤਾਂ ਵੀ ਸਿਖਾਉਂਦੀਆਂ ਹਨ¢ ਖੇਡਾਂ ਆਤਮਵਿਸ਼ਵਾਸ ਵਧਾਉਂਦੀਆਂ ਹਨ ਅਤੇ ਸਫਲਤਾ ਤੇ ਅਸਫਲਤਾ ਦੋਵਾਂ ਨਾਲ ਨਿਭਾਉਣਾ ਸਿਖਾਉਂਦੀਆਂ ਹਨ¢ਉਨ੍ਹਾਂ ਨੇ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵਲੋਂ ਪੰਜਾਬ ਵਿੱਚ ਬੈਡਮਿੰਟਨ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਹੰਸਰਾਜ ਸਟੇਡੀਅਮ ਦੀ ਵਿਸ਼ਵ-ਪੱਧਰੀਆਂ ਸਹੂਲਤਾਂ ਦੀ ਤਾਰੀਫ ਕੀਤੀ¢ ਇਸ ਮÏਕੇ ਅਮਿ੍ਤਸਰ ਦੇ ਨਿਲੇਸ਼ ਸੇਠ, ਜਿਸ ਨੇ ਹਾਲ ਹੀ ਵਿੱਚ ਊਨਾ ਵਿੱਚ ਹੋਈ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਹੈ ਨੂੰ ਖ਼ਾਸ ਤÏਰ 'ਤੇ 11,000 ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ ਸਮਾਰੋਹ ਵਿੱਚ ਸ਼ਹਰਨੂਰ ਸਿੰਘ ਮਾਨ, ਆਪ ਹਲਕਾ ਇੰਚਾਰਜ ਫਗਵਾੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਰਹੇ¢ ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਪੰਜਾਬ ਦੇ 23 ਜ਼ਿਲਿ੍ਹਆਂ ਤੋਂ ਲਗਪਗ 300 ਖਿਡਾਰੀ ਅੰਡਰ-11 ਅਤੇ ਅੰਡਰ-13 ਸ਼੍ਰੇਣੀਆਂ ਦੀਆਂ 8 ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ¢ ਅਗਲੇ ਤਿੰਨ ਦਿਨਾਂ ਵਿਚ 300 ਮੈਚ ਖੇਡੇ ਜਾਣਗੇ ਅਤੇ ਫਾਈਨਲ 23 ਸਤੰਬਰ ਨੂੰ ਕਰਵਾਏ ਜਾਣਗੇ¢ ਜੇਤੂਆਂ ਨੂੰ ਨਕਦ ਇਨਾਮਾਂ ਤੇ ਆਕਰਸ਼ਕ ਤੋਹਫ਼ਿਆਂ ਦੇ ਨਾਲ-ਨਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਪ੍ਰਤੀਨਿਧਿਤਾ ਕਰਨ ਦਾ ਮÏਕਾ ਵੀ ਮਿਲੇਗਾ¢ਇਸ ਮÏਕੇ ਰਾਕੇਸ਼ ਖੰਨਾ, ਜਤਿੰਦਰ ਸੰਧੂ , ਵਿਨੇ ਵੋਹਰਾ, ਹਰਪ੍ਰੀਤ ਸਿੰਘ, ਪੰਜਾਬ ਮਸੀਹ, ਧੀਰਜ ਸ਼ਰਮਾ, ਅਸ਼ੋਕ ਕੁਮਾਰ ਤੇ ਸਚਿਨ ਰੱਤੀ ਸਮੇਤ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਕਈ ਸੀਨੀਅਰ ਅਹੁਦੇਦਾਰ ਵੀ ਮÏਜੂਦ ਸਨ¢

ਪਿਛਲੀ ਖ਼ਬਰ ਸੰਗਤਾਂ ਵਲੋਂ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਨਵੇਂ ਪ੍ਰਬੰਧਕਾਂ ਦੀ ਚੋਣ <br/> ਅਗਲੀ ਖ਼ਬਰ ਮੋਟਰਸਾਈਕਲ 'ਚ ਤੇਲ ਭਰਵਾ ਕੇ ਘਰ ਪਰਤ ਰਹੇ ਨੌਜਵਾਨ 'ਤੇ ਜਾਨਲੇਵਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।