19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਈ ਲਾਲੂ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪ੍ਰਭਾਤ ਫੇਰੀ ਸਜਾਈ <br/>

ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਤੋਂ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਸਾਹਿਬ ਵਿਖੇ ਪੁੱਜੀ ਪ੍ਰਭਾਤ ਫੇਰੀ ਅਤੇ (ਸੱਜੇ) ਸਮਾਪਤੀ ਅਰਦਾਸ ਕਰਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਲੋਹੀਆਂ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 22-09-2025
ਲੋਹੀਆਂ ਖਾਸ, 21 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਭਾਈ ਲਾਲੂ ਜੀ ਅਤੇ ਡੱਲਾ ਸਾਹਿਬ ਦੇ ਕੁੱਲ 72 ਮਹਾਂਪੁਰਸ਼ਾਂ ਦੀ ਯਾਦ 'ਚ ਇਤਿਹਾਸਿਕ ਨਗਰ ਡੱਲਾ ਸਾਹਿਬ ਵਿਖੇ ਸਾਲਾਨਾ ਅੱਸੂ ਦੀ ਮੱਸਿਆ ਮੌਕੇ ਭਾਰੀ ਜੋੜ ਮੇਲਾ ਲੱਗਦਾ ਹੈ, ਇਸ ਮੌਕੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਸਿੱਧ ਕਥਾ ਵਾਚਕ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਲੋਹੀਆਂ ਦੀ ਪ੍ਰੇਰਣਾ ਨਾਲ ਸੰਗਤਾਂ ਵਲੋਂ ਡੱਲਾ ਸਾਹਿਬ ਤੱਕ ਪ੍ਰਭਾਤ ਫੇਰੀ ਸਜਾਈ ਗਈ | ਸਵੇਰੇ 4:30 ਵਜੇ ਰਵਾਨਾ ਹੋਈ | ਇਸ ਪ੍ਰਭਾਤ ਫੇਰੀ ਮੌਕੇ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਪੈਦਲ ਗੁ: ਬਾਉਲੀ ਸਾਹਿਬ ਡੱਲਾ ਸਾਹਿਬ ਵਿਖੇ ਪੁੱਜੀਆਂ ਅਤੇ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਲੋਹੀਆਂ ਵਲੋਂ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਅ ਰਹੇ ਭਾਈ ਬਲਵਿੰਦਰ ਸਿੰਘ ਸਮੇਤ ਹੋਰ ਸੇਵਾਦਾਰਾਂ ਦਾ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਸਾਹਿਬ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰ ਬਿੱਕਰ ਸਿੰਘ ਸ਼ਤਾਬਗੜ੍ਹ, ਸਾ. ਪ੍ਰਧਾਨ ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਥਾਣੇਦਾਰ ਸਲਵਿੰਦਰ ਸਿੰਘ, ਭਾਈ ਹਰੀਸ਼ ਸਿੰਘ, ਸੁਖਬੀਰ ਸਿੰਘ, ਕੁਲਦੀਪ ਸਿੰਘ ਸ਼ਤਾਬਗੜ੍ਹ, ਜਸਕੀਰਤ ਸਿੰਘ, ਨਿੰਦਰ ਸਿੰਘ, ਬਲਜੀਤ ਸਿੰਘ, ਕਰਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਬਾਬਾ ਬਲਦੇਵ ਸਿੰਘ, ਜਗਰੂਪ ਸਿੰਘ ਖਾਲਸਾ ਅਤੇ ਬੀਬੀ ਸੁਰਜੀਤ ਕੌਰ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਬੀਬੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ 'ਚੋਂ 40 ਪਰਿਵਾਰ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਔਖੇ ਵੇਲੇ ਪੰਜਾਬੀਆਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।