19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵੱਖ-ਵੱਖ ਪਿੰਡਾਂ 'ਚੋਂ 40 ਪਰਿਵਾਰ ਭਾਜਪਾ 'ਚ ਸ਼ਾਮਿਲ <br/>

ਸ਼ਾਹਕੋਟ ਹਲਕੇ ਦੇ ਵੱਖ-ਵੱਖ ਪਿੰਡਾਂ 'ਚੋਂ ਭਾਜਪਾ ਵਿਚ ਸ਼ਾਮਿਲ ਹੋਏ ਪਰਿਵਾਰਾਂ ਨਾਲ ਭਾਜਪਾ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨਾਲ, ਸੁਦਰਸ਼ਨ ਸੋਬਤੀ, ਸੰਜਮ ਮੈਸਨ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 22-09-2025
ਸ਼ਾਹਕੋਟ, 21 ਸਤੰਬਰ (ਦਲਜੀਤ ਸਿੰਘ ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚੋਂ ਕੁੱਲ 40 ਪਰਿਵਾਰਾਂ ਨੇ ਹੋਰ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿ੍ਹਆ ਹੈ | ਪਰਿਵਾਰਾਂ ਦੀ ਸ਼ਮੂਲੀਅਤ ਭਾਜਪਾ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੇ ਲਗਾਤਾਰ ਯਤਨਾ ਤੇ ਲੋਕਾਂ ਨਾਲ ਨਿੱਜੀ ਸੰਪਰਕ ਦਾ ਨਤੀਜਾ ਹੈ | ਪਿੰਡ ਥੰਮੂਵਾਲ, ਹਾਥੀਆਣਾ, ਬਾਊਪਰ, ਚੱਕ ਬਾਹਮਣੀਆਂ ਸਮੇਤ ਹਲਕੇ ਦੇ ਕਈ ਹੋਰ ਪਿੰਡਾਂ ਤੋਂ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋਏ ਹਨ | ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਭਾਜਪਾ ਦੀ ਲੋਕ ਕੇਂਦਰਿਤ ਸੋਚ, ਪਾਰਦਰਸ਼ੀ ਨੀਤੀਆਂ ਤੇ ਵਿਕਾਸ ਏਜੰਡੇ ਤੋਂ ਪ੍ਰਭਾਵਿਤ ਹੋਏ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਹਲਕੇ ਦੇ ਲੋਕਾਂ ਨੂੰ ਸੁਚੱਜੀ ਰਾਜਨੀਤੀ ਤੇ ਅਸਲੀ ਵਿਕਾਸ ਮਿਲੇ, ਜੋ ਕੇਵਲ ਭਾਰਤੀ ਜਨਤਾ ਪਾਰਟੀ ਰਾਹੀਂ ਸੰਭਵ ਹੈ | ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜੋ 'ਸਭ ਦਾ ਸਾਥ, ਸਭ ਦਾ ਵਿਕਾਸ' ਦੇ ਨਾਅਰੇ ਨੂੰ ਅੱਗੇ ਵਧਾਉਂਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਲੋਕਾਂ ਦੀ ਭਲਾਈ ਕਰਨਾ, ਪਿੰਡਾਂ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨਾ ਤੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਾਲ ਜੋੜਨਾ ਹੈ | ਇਸ ਮੌਕੇ ਸੁਦਰਸ਼ਨ ਸੋਬਤੀ ਸਟੇਟ ਕਮੇਟੀ ਮੈਂਬਰ, ਸੰਜਮ ਮੈਸਨ ਪ੍ਰਧਾਨ ਭਾਜਪਾ ਮੰਡਲ ਸ਼ਾਹਕੋਟ, ਰੋਬਿਨ ਸ਼ਰਮਾ ਪ੍ਰਧਾਨ ਭਾਜਪਾ ਮੰਡਲ ਪਰਜੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਮੂਵਾਲ ਨੇੜੇ ਟੁੱਟੀ ਪੁਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਕੋਈ ਵੱਡਾ ਹਾਦਸਾ <br/> ਅਗਲੀ ਖ਼ਬਰ ਭਾਈ ਲਾਲੂ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪ੍ਰਭਾਤ ਫੇਰੀ ਸਜਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।