17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੁਖਮਨ ਸਿੰਘ ਨੇ ਤੇਜ਼ 'ਪੁਸ਼ਅੱਪ' ਲਗਾਉਣ ਦਾ ਕੌਮੀ ਪੁਰਸਕਾਰ ਕੀਤਾ ਹਾਸਿਲ <br/>

ਕਰਾਟੇ ਤੇ ਤਾਈਕਵਾਡੋਂ ਖਿਡਾਰੀ ਸੁਖਮਨ ਸਿੰਘ ਤੇਜ਼ ਪੁਸ਼ਅੱਪ ਲਗਾ ਕੇ ਨੈਸ਼ਨਲ ਐਵਾਰਡ ਹਾਸਿਲ ਕਰਨ 'ਤੇ ਸਨਮਾਨਿਤ ਕਰਦੇ ਹੋਏ ਕੋਚ ਜੱਸ ਮਾਨ, ਪਿ੍ੰਸੀਪਲ ਸਤਵਿੰਦਰ ਪਾਲ ਸਿੰਘ, ਸਾਇੰਸ ਅਧਿਆਪਕ ਹਰਜੀਤ ਬਾਵਾ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 22-09-2025
ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਕਰਾਟੇ ਤੇ ਤਾਈਕਵਾਡੋਂ ਖਿਡਾਰੀ ਸੁਖਮਨ ਸਿੰਘ ਪੁੱਤਰ ਅਵਤਾਰ ਲਾਲ ਵਾਸੀ ਪਿੰਡ ਮਹਿਸਮਪੁਰ ਨੇ 48 ਸੈਕਿੰਡ ਵਿਚ 121 ਤੇਜ਼ ਪੁਸ਼ਅੱਪ ਲਗਾ ਕੇ ਨੈਸ਼ਨਲ ਪੁਰਸਕਾਰ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਅਕੈਡਮੀ ਅਤੇ ਕੋਚ ਜੱਸ ਮਾਨ ਦਾ ਨਾਂਅ ਰੌਸ਼ਨ ਕੀਤਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੇ ਪਿ੍ੰਸੀਪਲ ਸਰਦਾਰ ਸਤਵਿੰਦਰ ਪਾਲ ਸਿੰਘ, ਸਾਇੰਸ ਅਧਿਆਪਕ ਹਰਜੀਤ ਬਾਵਾ ਅਤੇ ਕੋਚ ਜੱਸ ਮਾਨ ਵਲੋਂ ਸੁਖਮਨ ਸਿੰਘ ਨੂੰ ਨੈਸ਼ਨਲ ਐਵਾਰਡ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੁਖਮਨ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ | ਸੁਖਮਨ ਸਿੰਘ ਨੂੰ ਇਹ ਖ਼ਿਤਾਬ ਕਰਾਟੇ ਫੈਡਰੇਸ਼ਨ ਆਫ਼ ਇੰਡੀਆ, ਸੌਰਿਆ ਕਰਾਟੇ ਡੁ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦਿੱਤਾ ਗਿਆ | ਸੁਖਮਨ ਸਿੰਘ ਪੜ੍ਹਾਈ ਅਤੇ ਆਪਣੀ ਖੇਡ ਦੋਨਾਂ ਵਿਚ ਅੱਵਲ ਆਉਂਦਾ ਹੈ | ਸੁਖਮਨ ਸਿੰਘ ਨੇ ਕਰਾਟੇ ਵਿਚ ਮਾਸਟਰ ਡਿਗਰੀ ਬਲੈਕ ਬੈਲਟ ਹਾਸਿਲ ਕੀਤੀ ਹੈ ਅਤੇ ਕਿੰਨੇ ਹੀ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਚੁੱਕਾ ਹੈ | ਇਹ ਬੱਚਾ ਪਿਛਲੇ 4 ਸਾਲ ਤੋਂ ਲਗਾਤਾਰ ਪ੍ਰੈਕਟਿਸ ਕਰਦਾ ਆ ਰਿਹਾ ਹੈ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ | ਅਕੈਡਮੀ ਦੇ ਪ੍ਰਧਾਨ ਰਜਨੀ ਸੈਲੋਪਾਲ ਅਤੇ ਕੋਚ ਜੱਸ ਮਾਨ ਨੇ ਸੁਖਮਨ ਸਿੰਘ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਅਵਿਨਾਸ਼ ਸ਼ਰਮਾ ਦੂਸਰੀ ਵਾਰ ਸਰਬਸੰਮਤੀ ਨਾਲ ਮੁਨੀਮ ਯੂਨੀਅਨ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਸਰਪੰਚ ਬੂਟਾ ਸਿੰਘ ਤੇ ਪੰਚਾਇਤ ਵਲੋਂ ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।