17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਰਪੰਚ ਬੂਟਾ ਸਿੰਘ ਤੇ ਪੰਚਾਇਤ ਵਲੋਂ ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ <br/>

ਪਿੰਡ ਸਾਦਿਕਪੁਰ ਵਿਖੇ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ ਕਰਦੇ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ, ਸਕੂਲ ਇੰਚਾਰਜ ਤਜਿੰਦਰ ਕੁਮਾਰ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 22-09-2025
ਸ਼ਾਹਕੋਟ, 21 ਸਤੰਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 28 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ 27ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਪੋਸਟਰ ਪਿੰਡ ਦੇ ਸਰਪੰਚ ਬੂਟਾ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਕਿਹਾ ਕਿ ਖੇਡ ਤੇ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਹਨ, ਜਿਸ ਕਰਕੇ ਸਮੂਹ ਪੰਜਾਬੀਆਂ ਨੂੰ ਅਜਿਹੇ ਲੱਚਰਤਾ ਰਹਿਤ ਸੱਭਿਆਚਾਰਕ ਮੇਲਿਆਂ 'ਚ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ ਹਰ ਸਾਲ ਕੁਰੀਤੀਆਂ ਨੂੰ ਦੂਰ ਕਰਨ ਦਾ ਸੁਨੇਹਾ ਦੇ ਕੇ ਅਮਿੱਟ ਪੈੜਾਂ ਛੱਡਣ 'ਚ ਕਾਮਯਾਬ ਹੋ ਨਿਬੜਦਾ ਹੈ | ਇਸ ਮੇਲੇ ਨੇ ਸਾਦਿਕਪੁਰ ਪਿੰਡ ਦਾ ਨਾਂ ਪੂਰੀ ਦੁਨੀਆਂ 'ਚ ਚਮਕਾ ਦਿੱਤਾ ਹੈ, ਜਿਸ ਕਰਕੇ ਦੇਸ਼-ਵਿਦੇਸ਼ 'ਚ ਬੈਠੇ ਪੰਜਾਬੀ ਵੀ ਇਸ ਮੇਲੇ ਨੂੰ ਹੋਰ ਅੱਗੇ ਲਿਜਾਣ ਲਈ ਸਹਿਯੋਗ ਦੇ ਰਹੇ ਹਨ | ਇਸ ਮੌਕੇ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ ਨੇ ਸਮੂਹ ਪੰਜਾਬੀਆਂ ਨੂੰ 28 ਸਤੰਬਰ ਨੂੰ ਪਿੰਡ ਸਾਦਿਕਪੁਰ ਵੱਲ ਵਹੀਰਾ ਘੱਤ ਕੇ ਮੇਲੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਸਾਬਕਾ ਸਰਪੰਚ ਮੁਖਤਿਆਰ ਸਿੰਘ, ਹਰਬੰਸ ਲਾਲ, ਨੰਬਰਦਾਰ ਦਿਲਬਾਗ ਸਿੰਘ, ਸਾਬਕਾ ਮੈਂਬਰ ਪੰਚਾਇਤ ਜਰਨੈਲ ਸਿੰਘ, ਸੇਵਾ ਸਿੰਘ, 'ਆਪ' ਆਗੂ ਸੋਨੀ ਸੰਘੇੜਾ, ਸਰਬਣ ਸਿੰਘ ਸੰਘੇੜਾ, ਸੁਰਿੰਦਰ ਕੌਰ ਮੈਂਬਰ ਪੰਚਾਇਤ, ਬੀਬੀ ਸੁਖਵਿੰਦਰ ਕੌਰ ਭੱਠਲ, ਸਕੂਲ ਇੰਚਾਰਜ ਮਾ. ਤਜਿੰਦਰ ਕੁਮਾਰ, ਮੈਡਮ ਰਾਜਵਿੰਦਰ ਕੌਰ, ਆਂਗਨਵਾੜੀ ਇੰਚਾਰਜ ਹਰਪਾਲ ਕੌਰ, ਰਾਜ ਸਾਦਿਕਪੁਰ, ਐਂਕਰ ਨੇਹਾ ਨਿਧੜਕ, ਕੁਲਦੀਪ ਕੌਰ, ਚਰਚਿਤ ਬਾਲ ਗਾਇਕਾ ਨਮਰਤਾ ਸਾਦਿਕਪੁਰੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਮਨ ਸਿੰਘ ਨੇ ਤੇਜ਼ 'ਪੁਸ਼ਅੱਪ' ਲਗਾਉਣ ਦਾ ਕੌਮੀ ਪੁਰਸਕਾਰ ਕੀਤਾ ਹਾਸਿਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪੱਧਰ 'ਤੇ ਲੋਕਤੰਤਰ ਪ੍ਰਕਿਰਿਆ ਹੋਵੇਗੀ ਬਹਾਲ-ਗੜ੍ਹਦੀਵਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।