17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪੱਧਰ 'ਤੇ ਲੋਕਤੰਤਰ ਪ੍ਰਕਿਰਿਆ ਹੋਵੇਗੀ ਬਹਾਲ-ਗੜ੍ਹਦੀਵਾਲਾ <br/>

ਅਜੀਤ ਡੈਸਕ 22-09-2025
ਆਦਮਪੁਰ, 21 ਸਤੰਬਰ (ਰਮਨ ਦਵੇਸਰ)-ਸ਼੍ਰੋਮਣੀ ਅਕਾਲੀ ਦਲ ਹੁਣ ਪਾਰਟੀ ਪੱਧਰ ਦੇ ਵਿੱਚ ਲੋਕਤਾਂਤਰਿਕ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇਗਾ | ਇਸ ਮੌਕੇ ਜਰਨੈਲ ਸਿੰਘ ਗੜਦੀਵਾਲਾ ਨੇ ਦੱਸਿਆ ਕਿ ਹੁਣ ਵਰਕਿੰਗ ਕਮੇਟੀ ਸਮੇਤ ਸਰਕਲ ਤੋਂ ਲੈ ਕੇ ਜਿਲਾ ਜਥੇਬੰਦੀ ਦੀ ਚੋਣ ਪੂਰਨ ਲੋਕਤੰਤਰਿਕ ਤਰੀਕੇ ਨਾਲ ਪੂਰੀ ਕੀਤੀ ਜਾਵੇਗੀ | ਬੀਤੇ ਦਿਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਸਟੇਟ ਡੇਲੀਗੇਟ ਅਤੇ ਜ਼ਿਲ੍ਹਾ ਡੈਲੀਗੇਟਸ ਨਾਲ ਮੀਟਿੰਗ ਕਰਨ ਉਪਰੰਤ ਗੜ੍ਹਦੀਵਾਲਾ ਨੇ ਕਿਹਾ ਕਿ 25 ਸਤੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਗਏ ਸਟੇਟ ਡੈਲੀਗੇਟ ਇਜਲਾਸ ਦੇ ਵਿੱਚ ਆਦਮਪੁਰ ਤੋਂ ਸਾਰੇ ਡੈਲੀਗੇਟ ਸ਼ਾਮਿਲ ਹੋਣਗੇ | ਪਾਰਟੀ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਸੰਕਲਪ ਹੈ ਕਿ ਪਾਰਟੀ ਵਿੱਚ ਲੋਕਤੰਤਰਿਕ ਪ੍ਰਕਿਰਿਆ ਅਤੇ ਸਿਧਾਤਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਹੀ ਸਟੇਟ ਡੈਲੀਗੇਟ ਦੀ ਸਲਾਹ ਨਾਲ ਵਰਕਿੰਗ ਕਮੇਟੀ ਸਮੇਤ ਬਾਕੀ ਅਹੁਦਿਆਂ ਦੀ ਨਿਯੁਕਤੀ ਕੀਤੀ ਜਾਵੇ | ਆਦਮਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਮੇਜਰ ਸਿੰਘ ਹਰੀਪੁਰ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸਤਵਿੰਦਰ ਸਿੰਘ ਖਾਲਸਾ ਸਟੇਟ ਡੈਲੀਗੇਟ, ਰਮਨਜੀਤ ਸਿੰਘ ਅਟਵਾਲ ਕਡਿਆਣਾ ਜਸਪਾਲ ਸਿੰਘ ਦੂਹੜੇ, ਰਣਜੀਤ ਸਿੰਘ ਰਾਣਾ ਕੰਦੋਲਾ, ਭੁਪਿੰਦਰ ਸਿੰਘ ਦਿਓਲ ਹਰੀਪੁਰ, ਅੰਮਿ੍ਤਪਾਲ ਸਿੰਘ ਨੰਬਰਦਾਰ ਆਦਮਪੁਰ, ਚਰਨਜੀਤ ਸਿੰਘ ਮੱਖਣ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਪੰਚ ਬੂਟਾ ਸਿੰਘ ਤੇ ਪੰਚਾਇਤ ਵਲੋਂ ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਪੈਰਾ-ਸਪੋਰਟਸ ਅਕੈਡਮੀ ਗੋਹਾਵਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਜਲੰਧਰ ਦੇ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।