17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੈਰਾ-ਸਪੋਰਟਸ ਅਕੈਡਮੀ ਗੋਹਾਵਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਜਲੰਧਰ ਦੇ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਤਗਮੇ

ਅਜੀਤ ਡੈਸਕ 22-09-2025
ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਰਾਏ ਜੰਡਿਆਲਾ ਵਿਚ ਹੋਈ ਜ਼ਿਲ੍ਹਾ ਜਲੰਧਰ ਦੇ ਸਕੂਲ ਵੇਟਲਿਫਟਿੰਗ ਚੈਂਪੀਅਨਸ਼ਿਪ 2025 ਦੇ 17 ਸਾਲ ਵਰਗ ਵਿਚ ਪੈਰਾ ਸਪੋਰਟਸ ਅਕੈਡਮੀ (ਰਜਿ:), ਗੋਹਾਵਰ ਦੇ ਛੇ ਖਿਡਾਰੀਆਂ ਨੇ ਭਾਗ ਲਿਆ | ਖਿਡਾਰੀਆਂ ਨੇ ਤਿੰਨ ਸੋਨੇ ਅਤੇ ਇਕ ਚਾਂਦੀ ਦੇ ਤਗਮੇ ਜਿੱਤੇ | ਅਭਿਜੀਤ ਨੇ 138 ਕਿੱਲੋ ਭਾਰ ਚੁੱਕ ਕੇ, ਲਵੀਸ਼ ਨੇ 65 ਕਿੱਲੋ ਭਾਰ ਵਰਗ ਵਿਚ 148 ਕਿੱਲੋ ਭਾਰ ਚੁੱਕ ਕੇ ਅਤੇ ਸ਼ਰਨਪ੍ਰੀਤ ਨੇ 60 ਕਿੱਲੋ ਭਾਰ ਵਰਗ ਵਿਚ 142 ਕਿੱਲੋ ਭਾਰ ਚੁੱਕ ਕੇ ਆਪਣੇ ਆਪਣੇ ਭਾਰ ਵਰਗ ਵਿਚ ਸੋਨੇ ਦੇ ਤਗਮੇਂ ਜਿੱਤੇ | ਮਨੀਸ਼ ਕੁਮਾਰ ਨੇ 56 ਕਿੱਲੋ ਭਾਰ ਵਰਗ ਵਿਚ 137 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ | ਪੈਰਾ-ਸਪੋਰਟਸ ਅਕੈਡਮੀ (ਰਜਿ:), ਗੋਹਾਵਰ ਦੇ ਮੈਂਬਰਾਂ ਵਲੋਂ ਕੋਚ ਅਤੇ ਜੇਤੂ ਖਿਡਾਰੀਆ ਦਾ ਅਕੈਡਮੀ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਆਗਾਮੀ ਪੰਜਾਬ ਪੱਧਰ ਦੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਅਤੇ ਜਿੱਤਣ ਦੀਆ ਸ਼ੁੱਭਇੱਛਾਵਾਂ ਦਿੱਤੀਆਂ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪੱਧਰ 'ਤੇ ਲੋਕਤੰਤਰ ਪ੍ਰਕਿਰਿਆ ਹੋਵੇਗੀ ਬਹਾਲ-ਗੜ੍ਹਦੀਵਾਲਾ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ 1 ਲੱਖ ਰੁਪਏ ਦੀਆਂ ਦਵਾਈਆਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।