27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸੰਤੋਸ਼ੀ ਨਗਰ ਵਿਚ ਸੀਵਰੇਜ ਸਮੱਸਿਆ ਹੱਲ ਨਾ ਹੋਣ 'ਤੇ ਨਿਗਮ ਦਫ਼ਤਰ 'ਚ ਪ੍ਰਦਰਸ਼ਨ <br/>

ਅਜੀਤ ਡੈਸਕ 16-10-2025
ਜਲੰਧਰ, 15 ਅਕਤੂਬਰ (ਸ਼ਿਵ)-ਵਾਰਡ ਨੰਬਰ 22 ਦੇ ਸੰਤੋਸ਼ੀ ਨਗਰ ਦੇ ਨਿਵਾਸੀਆਂ ਨੇ ਕਈ ਮਹੀਨੇ ਤੋਂ ਸੀਵਰੇਜ ਸਮੱਸਿਆ ਹੱਲ ਨਾ ਹੋਣ ਕਰਕੇ ਨਗਰ ਨਿਗਮ ਦਫਤਰ ਵਿਚ ਪ੍ਰਦਰਸ਼ਨ ਕੀਤਾ | ਲੋਕਾਂ ਦਾ ਕਹਿਣਾ ਸੀ ਕਿ ਸੰਤੋਸ਼ੀ ਨਗਰ ਵਿਚ ਜੋ ਸੀਵਰੇਜ ਠੀਕ ਕਰਨ ਲਈ ਸੜਕਾਂ ਪੁੱਟੀਆਂ ਸਨ ਤੇ ਪਿਛਲੇ 60 ਦਿਨਾਂ ਤੋਂ ਨਾ ਤੇ ਉੱਥੇ ਸੀਵਰੇਜ ਠੀਕ ਹੋਇਆ ਤੇ ਨਾ ਹੀ ਖੱਡੇ ਭਰੇ ਗਏ | ਸੰੰਤੋਸ਼ੀ ਨਗਰ ਪ੍ਰਧਾਨ ਟਿੰਮੀਂ ਨੇ ਦੱਸਿਆ ਕਈ ਵਾਰ ਕÏਾਸਲਰ ਨੂੰ ਸਮੱਸਿਆ ਦੱਸੀ ਗਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਨਗਰ ਨਿਗਮ ਹਾਊਸ ਬਣੇ ਨੂੰ 10 ਮਹੀਨੇ ਹੋਣ ਲੱਗੇ ਨੇ ਤੇ ਵੋਟਾਂ ਤੋਂ ਬਾਅਦ ਕÏਾਸਲਰ ਵਾਰਡ ਵਿਚ ਨਹੀਂ ਆਏ | ਅੱਜ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦਾ ਘੇਰਿਆ ਗਿਆ ਤੇ ਨਗਰ ਨਿਗਮ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕÏਰ ਨੂੰ ਇਲਾਕਾ ਨਿਵਾਸੀਆਂ ਨੇ ਸੀਵਰੇਜ ਦੀ ਸਮੱਸਿਆ ਬਾਰੇ ਜਾਣੂ ਕਰਾਇਆ | ਉਨਾਂ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਪੁੱਟੀਆਂ ਹੋਈਆਂ ਸਨ ਉਨਾਂ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਗਿਆ | | ਟੁੱਟੀ ਸੜਕ ਹੋਣ ਕਰਕੇ ਦੋ ਬੱਚੇ ਡਿਗ ਗਏ ਸਨ | ਹੋਰ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੇਕਰ ਕੋਈ ਦੇਰ ਰਾਤ ਇਸ ਰਸਤੇ ਤੋਂ ਲੰਘਦਾ ਹੈ ਤਾਂ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਇਲਾਕਾ ਨਿਵਾਸੀ ਟਿੰਮੀਂ ਨੇ ਕਿਹਾ ਜੇਕਰ ਹੁਣ ਸਮੱਸਿਆ ਦੋ ਦਿਨ ਤੱਕ ਠੀਕ ਨਾ ਹੋਈ ਤਾਂ ਅਗਲੇ ਬੁੱਧਵਾਰ ਨੂੰ ਨਗਰ ਨਿਗਮ ਦੇ ਬਾਹਰ ਧਰਨੇ 'ਤੇ ਬੈਠਣਗੇ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪ੍ਰਾਈਵੇਟ ਠੇਕੇਦਾਰ ਘਰਾਂ ਵਾਲਿਆਂ ਕੋਲ ਸੀਵਰੇਜ ਦੀ ਪਾਈਪ ਪਾਉਣ ਦੇ ਪੈਸੇ ਮੰਗਦਾ ਹੈ | ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਨੂੰ ਇਹ ਕੰਮ ਕਿ ਓ. ਐਂਡ. ਐਮ. ਬਰਾਂਚ ਨੇ ਦਿੱਤਾ ਹੈ | ਤੇ ਲੋਕਾਂ ਤੋਂ ਪਾਈਪ ਪਾਉਣ ਦੇ 5 ਤੋਂ ਲੈ ਕੇ 8 ਹਜ਼ਾਰ ਤੱਕ ਪੈਸੇ ਕਿਉਂ ਮੰਗੇ ਜਾ ਰਹੇ ਹਨ | ਬਰਾਂਚ ਵੱਲੋਂ ਉਨ੍ਹਾਂ ਨੂੰ ਕੰਮ ਦਿੱਤਾ ਗਿਆ ਹੈ ਵੈਸੇ ਨਗਰ ਨਿਗਮ ਨੇ ਦੇਣੇ ਉਨ੍ਹਾਂ ਨੂੰ ਠੇਕੇਦਾਰ ਨੂੰ ਲੋਕਾਂ ਕੋਲੋਂ ਪੈਸੇ ਦੀ ਮੰਗ ਕਿ ਉਹ ਕਰਦਾ ਕਿਸੇ ਕੋਲ 5 ਹਜ਼ਾਰ ਤੋਂ ਲੈ ਕੇ 8 ਹਜ਼ਾਰ ਤੱਕ ਮੰਗਦਾ ਹੈ | ਨਗਰ ਨਿਗਮ ਠੇਕੇਦਾਰਾਂ ਨੂੰ ਵਰਕ ਆਰਡਰ ਕਰਦੀ ਹੈ | ਪਾਈਪ ਪਾਉਣ ਦੀ ਇਹ ਵੀ ਗੱਲ ਵਾਰਡ ਵਾਸੀਆਂ ਨੇ ਜੁਆਇੰਟ ਕਮਿਸ਼ਨਰ ਨੂੰ ਦੱਸੀ |ਇਸ ਮÏਕੇ ਤੇ ਰਾਜਵੰਤ ਕÏਰ, ਮੀਨਾਕਸ਼ੀ, ਆਰਤੀ, ਸ਼ਸ਼ੀ, ਸੋਨੀਆ, ਸੂਰਜ, ਸ਼ਕੁੰਤਲਾ , ਬਿਮਲਾ, ਗੀਤਾ, ਭਾਵਨਾ, ਰੀਨਾ ਤੇ ਹੋਰ ਵੀ ਔਰਤਾਂ ਵੱਡੀ ਗਿਣਤੀ ਵਿਚ ਮੌਜੂਦ ਸੀ |

ਪਿਛਲੀ ਖ਼ਬਰ ਚੋਹਕਾਂ ਵਿਖੇ ਸਾਂਝੀ ਥਾਂ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਬਣਿਆ ਦਹਿਸ਼ਤ ਵਾਲਾ ਮਾਹੌਲ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਨਵੰਬਰ ਦੇ ਮੁੱਖ ਨਗਰ ਕੀਰਤਨ ਸੰਬੰਧੀ ਮਕਸੂਦਾਂ ਵਿਖੇ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।