27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਮੱਥਾ ਟੇਕਣ ਆਏ ਵਿਅਕਤੀ ਦਾ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 16-10-2025
ਮਕਸੂਦਾਂ 15 ਅਕਤੂਬਰ (ਸÏਰਵ ਮਹਿਤਾ)-ਜਲੰਧਰ ਦੇ ਉੱਤਰੀ ਸਬ ਡਿਵੀਜ਼ਨ ਦੇ ਅਧੀਨ ਆਉਂਦੇ ਦੁਆਬਾ ਚÏਾਕ 'ਚ ਪ੍ਰਸਿੱਧ ਧਾਰਮਿਕ ਜਗ੍ਹਾ 'ਤੇ ਚੋਰ ਪੰਜ ਸਕਿੰਟਾਂ ਵਿੱਚ ਮੋਟਰਸਾਈਕਲ ਨੂੰ ਚਾਬੀ ਲਗਾ ਚੋਰੀ ਕਰ ਫਰਾਰ ਹੋ ਗਏ | ਚੋਰੀ ਦੀ ਵਾਰਦਾਤ ਪਾਰਕਿੰਗ ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ | ਵਾਰਦਾਤ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ | ਜਾਣਕਾਰੀ ਦਿੰਦੇ ਹੋਏ ਪੀੜਿਤ ਪਵਨ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਕਿਸ਼ਨਪੁਰਾ ਨੇ ਦੱਸਿਆ ਕੀ ਉਹ ਦੁਆਬਾ ਚÏਾਕ ਦੇ ਨੇੜੇ ਧਾਰਮਿਕ ਜਗ੍ਹਾ 'ਤੇ ਮੱਥਾ ਟੇਕਣ ਗਿਆ ਸੀ ਤਾਂ ਆਪਣੀ ਮੋਟਰਸਾਈਕਲ ਨੂੰ ਪਾਰਕਿੰਗ ਦੇ ਨੇੜੇ ਬਣੇ ਰੈਸਟੋਰੈਂਟ ਬਾਹਰ ਖੜ੍ਹਾ ਕਰ ਚਲਾ ਗਿਆ ਸੀ ਤਾਂ ਜਦ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਦੇਖਿਆ ਉਸ ਨੇ ਦੇਖਿਆ ਕਿ ਮੋਟਰਸਾਈਕਲ ਉਸ ਜਗ੍ਹਾ ਤੋਂ ਗਾਇਬ ਸੀ | ਇਸ ਬਾਰੇ ਉਸਨੇ ਜਦ ਧਾਰਮਿਕ ਜਗ੍ਹਾ 'ਤੇ ਸਿਕਿਉਰਟੀ ਗਾਰਡ ਨੂੰ ਦੱਸਿਆ ਤਾਂ ਉਸ ਨੇ ਸੀਸੀਟੀਵੀ ਦੀ ਫੁਟੇਜ ਖੰਗਾਲੀ ਤੇ ਜਿਸ ਵਿੱਚ ਪਤਾ ਲੱਗਾ ਕਿ ਉਸ ਦੇ ਮੋਟਰਸਾਈਕਲ ਨੂੰ ਦੋ ਚੋਰ ਚੋਰੀ ਕਰ ਫਰਾਰ ਹੋ ਗਏ | ਆਰੋਪੀਆਂ ਨੇ ਮੋਟਰਸਾਈਕਲ ਨੂੰ ਚਾਬੀ ਲਗਾ ਪੰਜ ਸਕਿੰਟਾਂ ਦੇ ਵਿੱਚ ਚੋਰੀ ਕਰ ਲਿਆ ਉੱਥੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜ਼ਿਕਰਯੋਗ ਗੱਲ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਚੋਰਾਂ ਨੇ ਇਸ ਜਗ੍ਹਾ ਦੇ ਬਾਹਰੋਂ ਪਹਿਲਾਂ ਵੀ ਕਈ ਮੋਟਰਸਾਈਕਲ ਚੋਰੀ ਕੀਤੇ ਹਨ ਜੋ ਚੋਰ ਪੁਲਿਸ ਦੀ ਗਿ੍ਫਤ ਤੋਂ ਦੂਰ ਹਨ |
ਪਿਛਲੀ ਖ਼ਬਰ ਦੀਵਾਲੀ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ 'ਚ ਫਾਇਰ ਬਿ੍ਗੇਡ ਟੀਮ ਨੇ ਕੀਤੀ ਮੌਕ ਡਰਿੱਲ <br/> ਅਗਲੀ ਖ਼ਬਰ ਚੋਹਕਾਂ ਵਿਖੇ ਸਾਂਝੀ ਥਾਂ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਬਣਿਆ ਦਹਿਸ਼ਤ ਵਾਲਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।