27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਦੋਆਬਾ ਕਾਲਜ 'ਚ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਸੈਮੀਨਾਰ <br/>

ਦੋਆਬਾ ਕਾਲਜ 'ਚ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਦਾਂਤੇਵਾਡੀਆ ਅਤੇ ਭਰਤ ਬੰਸਲ | ਤਸਵੀਰ ਜੀ. ਪੀ. ਸਿੰਘ <br/> 16-10-2025
ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਦੁਆਬਾ ਕਾਲਜ ਦੇ 'ਈਕੋ ਕਲੱਬ' ਦੁਆਰਾ ਐਨ.ਜੀ.ਓ. 'ਰੀਪ ਬੇਨੇਫਿਟ ਬੈਂਗਲੁਰ'ੂ ਵੱਲੋਂ 'ਇਨਵਾਇਰਮੈਂਟ ਸਸਟੇਨੇਬਿਲਟੀ' 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸ੍ਰੀ ਕੁਲਦੀਪ ਦਾਂਤੇਵਾਡੀਆ-ਸੀ.ਈ.ਓ. ਐਨ.ਜੀ.ਓ. ਰੀਪ ਬੇਨੇਫਿਟ ਅਤੇ ਸ੍ਰੀ ਭਰਤ ਬੰਸਲ-ਕਮਿਊਨਿਟੀ ਮੈਨੇਜਰ ਮੁੱਖ ਬੁਲਾਰੇ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਕੁਮਾਰ- ਸੰਯੋਜਕ ਈਕੋ ਕਲੱਬ, ਡਾ. ਸ਼ਿਵਿਕਾ ਦੱਤਾ ਅਤੇ ਵਿਦਿਆਰਥੀਆਂ ਨੇ ਕੀਤਾ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਐਨਜੀਓ ਰੀਪ ਬੇਨੇਫਿਟ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੇਡਿੰਗ 'ਤੇ ਹਸਤਾਖ਼ਰ ਕੀਤੇ ਸੀ | ਇਸ ਮੌਕੇ ਵਿਦਿਆਰਥੀ ਲਕਸ਼ਯ ਬੇਹਲ ਅਤੇ ਵਿਵੇਕ ਸੁਰੋਹਾ ਨੇ ਕਾਲਜ ਵਿੱਚ ਈਕੋ ਕਲੱਬ ਦੁਆਰਾ ਕੀਤੀ ਗਈ ਵੱਖ-ਵੱਖ ਗਤੀਵਿਧੀਆਂ ਦੇ ਬਾਰੇ ਪੇਸ਼ਕਾਰੀ ਦਿੱਤੀ | ਡਾ. ਭਰਤ ਬੰਸਲ ਨੇ ਵਿਦਿਆਰਥੀਆਂ ਨੂੰ ਐਨਜੀਓ ਰੀਪ ਬੇਨੇਫਿਟ ਵੱਲੋਂ ਚਲਾਏ ਗਏ ਵੱਖ-ਵੱਖ ਗਤੀਵਿਧੀਆਂ ਦੇ ਅੰਤਰਗਤ ਲਏ ਗਏ ਵੱਖ-ਵੱਖ ਪ੍ਰੋਜੈਕਟ ਬਾਰੇ ਦੱਸਿਆ | ਡਾ. ਕੁਲਦੀਪ ਦਾਂਤੇਵਾਡੀਆ ਨੇ ਵਿਦਿਆਰਥੀਆਂ ਨੂੰ ਸੁੱਕੇ ਅਤੇ ਗੀਲੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡਾ. ਸ਼ਿਵਿਕਾ ਦੱਤਾ ਨੇ ਦੱਸਿਆ ਕਿ ਕਾਲਜ ਵਿੱਚ ਗਿਲੇ ਕੂੜੇ ਦੇ ਨਿਪਟਾਰੇ ਲਈ ਓਰਗੇਨਿਕ ਵੇਸਟ ਕੰਪੋਜ਼ਟਿੰਗ ਮਸ਼ੀਨ ਲਗਾਈ ਗਈ ਹੈ |

ਪਿਛਲੀ ਖ਼ਬਰ ਇੰਨੋਸੈਂਟ ਹਾਰਟਸ 'ਚ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਨੌਜਵਾਨਾਂ ਵਿਚ ਆਪਣੇ ਦੇਸ਼, ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਮਾਣ ਦੀ ਭਾਵਨਾ ਜਰੂਰੀ-ਸੁਸ਼ੀਲ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।