ਜਲੰਧਰ, 15 ਅਕਤੂਬਰ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ 'ਭਗਤੀ ਰਾਹੀਂ ਮਾਨਸਿਕ ਸਿਹਤ ਪੀੜਾ ਤੋਂ ਸ਼ਾਂਤੀ ਵੱਲ' ਵਿਸ਼ੇ 'ਤੇ ਇਕ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਉਦੇਸ਼ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਆਧਿਆਤਮਿਕਤਾ ਵੱਲ ਰੁਝਾਨ ਰਾਹੀਂ ਜੀਵਨ ਨੂੰ ਪੀੜਾ, ਤਣਾਅ ਅਤੇ ਨਕਾਰਾਤਮਿਕ ਭਾਵਨਾਵਾਂ ਤੋਂ ਮੁਕਤ ਕਰਨਾ ਸੀ | ਸੈਸ਼ਨ ਦੀ ਸ਼ੁਰੂਆਤ ਡਾ. ਮੰਗਲਾ ਸਾਹਨੀ (ਕੋ-ਫਾਊਾਡਰ, ਰਾਮਸਾ ਡਿਜੀਟਲ ਕੰਪਨੀ) ਦੇ ਗ੍ਰੀਨ ਵੈਲਕਮ ਨਾਲ ਹੋਈ | ਉਨ੍ਹਾਂ ਨੇ ਭਗਤੀ ਨੂੰ ਮਾਨਸਿਕ ਸ਼ਾਂਤੀ ਤੇ ਆਤਮਿਕ ਸੰਤੁਲਨ ਦਾ ਸ਼ਕਤੀਸ਼ਾਲੀ ਸਾਧਨ ਦੱਸਿਆ | ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਸ਼ਰਧਾ ਅਤੇ ਸਾਧਨਾ ਵਿਅਕਤੀ ਨੂੰ ਪੀੜਾ ਤੋਂ ਉਭਾਰ ਕੇ ਜੀਵਨ ਵਿੱਚ ਸਕਾਰਾਤਮਕ ਉਦੇਸ਼ਾਂ ਵੱਲ ਅੱਗੇ ਵਧਣ ਦੀ ਸ਼ਕਤੀ ਦਿੰਦੀ ਹੈ | ਉਨ੍ਹਾਂ ਸ਼੍ਰੀਮਦ ਭਗਵਦਗੀਤਾ ਤੋਂ ਪ੍ਰੇਰਣਾ ਲੈਂਦਿਆਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਜ'ੀਵਨ ਦੀ ਏਬੀਸੀਡੀ'-ਸੰਗੀਤ, ਪੁਸਤਕਾਂ, ਜਪ, ਆਹਾਰ ਤੇ ਪਵਿੱਤਰ ਸਥਾਨਾਂ ਦਾ ਪ੍ਰਵੇਸ਼ ਨੂੰ ਮਾਨਸਿਕ ਅਤੇ ਆਤਮਿਕ ਸੰਤੁਲਨ ਲਈ ਮਹੱਤਵਪੂਰਨ ਦੱਸਿਆ | ਸੈਮੀਨਾਰ ਵਿੱਚ ਮਾਨਸਿਕ ਦਿ੍ੜਤਾ ਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਲਈ ਰੋਜ਼ਾਨਾ ਜੀਵਨ ਵਿੱਚ ਆਧਿਆਤਮਿਕਤਾ ਨੂੰ ਸ਼ਾਮਲ ਕਰਨ ਦੇ ਮਹੱਤਵ 'ਤੇ ਖੂਬਸੂਰਤੀ ਨਾਲ ਜ਼ੋਰ ਦਿੱਤਾ ਗਿਆ, ਜਿਸ ਨਾਲ ਹਾਜ਼ਰ ਦਰਸ਼ਕਾਂ ਦੇ ਮਨ ਵਿਚ ਸਕਾਰਾਤਮਕ ਊਰਜਾ ਅਤੇ ਆਤਮਿਕ ਸ਼ਾਂਤੀ ਦਾ ਸੰਚਾਰ ਹੋਇਆ | ਗਿਆਨਵਰਧਕ ਸੈਸ਼ਨ ਤੋਂ ਬਾਅਦ ਪ੍ਰੋਗਰਾਮ ਵਿੱਚ ਸ਼੍ਰੀ ਰਾਹੁਲ ਜੈਨ (ਡਾਇਰੈਕਟਰ ਓਪਰੇਸ਼ਨਜ਼), ਡਾ. ਗਗਨਦੀਪ ਕੌਰ ਧੰਜੂ (ਡਾਇਰੈਕਟਰ ਅਕੈਡਮਿਕਸ) ਤੇ ਸ੍ਰੀਮਤੀ ਸ਼ਰਮਿਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼) ਨੇ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ | ਉਨ੍ਹਾਂ ਨੇ ਮੈਂਟਲ ਵੈਲ ਬੀਇੰਗ ਕਲੱਬ ਦੀ ਇਸ ਸਰਾਹਣਯੋਗ ਪਹਿਲ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਭਗਤੀ ਅਤੇ ਆਧਿਆਤਮਿਕਤਾ ਰਾਹੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸ਼ਾਨਦਾਰ ਯਤਨ ਕੀਤਾ |