27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਸਵੱਛਤਾ ਤਹਿਤ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 16-10-2025
ਜਲੰਧਰ,15 ਅਕਤੂਬਰ (ਪਵਨ ਖਰਬੰਦਾ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਸਵੱਛਤਾ ਕਲੱਬ ਨੇ ਸਵੱਛਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰੇਰਨਾਦਾਇਕ ਗਤੀਵਿਧੀ ਕਰਵਾਈ | ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ, ਕੰਮਾਂ ਤੇ ਆਚਰਣ ਵਿਚ ਸਵੱਛਤਾ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ¢ਸਵੱਛਤਾ ਕਲੱਬ ਦੇ ਵਿਦਿਆਰਥੀਆਂ ਨੇ ਇੱਕ ਅਰਥਪੂਰਨ ਛੋਟੇ ਨਾਟਕ ਰਾਹੀਂ ਸਵੱਛਤਾ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ, ਜਿਸ ਤੋਂ ਬਾਅਦ 'ਸਵੱਛਤਾ ਕੀ ਜੋਤ ਜਗੀ ਰੇ' ਗੀਤ 'ਤੇ ਇਕ ਮਨਮੋਹਕ ਨਾਚ ਪੇਸ਼ ਕੀਤਾ ਗਿਆ¢ ਸਵੱਛਤਾ ਕਲੱਬ ਦੇ ਉਤਸ਼ਾਹੀ ਮੈਂਬਰਾਂ ਰਮਨ ਕੁਮਾਰ, ਸ੍ਰੀਮਤੀ ਮਾਧੁਰੀ ਨਾਰੰਗ, ਸ੍ਰੀਮਤੀ ਮਨੀਸ਼ਾ ਕਪੂਰ, ਸ੍ਰੀਮਤੀ ਰਿਤਿਕਾ ਸ਼ਰਮਾ, ਸ੍ਰੀਮਤੀ ਸ਼ਿਵਾਨੀ ਅਤੇ ਸ੍ਰੀਮਤੀ ਦੀਪਿਕਾ ਵਲੋਂ ਪ੍ਰੋਗਰਾਮ ਦਾ ਸਫਲਤਾਪੂਰਵਕ ਤਾਲਮੇਲ ਕੀਤਾ ਗਿਆ ¢

ਪਿਛਲੀ ਖ਼ਬਰ ਸੁਸ਼ੀਲ ਰਿੰਕੂ ਦਾ ਅਰਬਨ ਅਸਟੇਟ 'ਚ ਲੋਕਾਂ ਵਲੋਂ ਭਰਵਾਂ ਸਵਾਗਤ <br/> ਅਗਲੀ ਖ਼ਬਰ ਇੰਨੋਸੈਂਟ ਹਾਰਟਸ 'ਚ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।