ਜਲੰਧਰ, 15 ਅਕਤੂਬਰ (ਸ਼ਿਵ)-ਜਲੰਧਰ ਦੇ ਅਰਬਨ ਅਸਟੇਟ ਵਿਚ ਸੀ-7 ਰੇਲਵੇ ਫਾਟਕ ਖੁੱਲ੍ਹਣ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦÏੜ ਗਈ ਹੈ¢ਇਲਾਕੇ ਦੇ ਵਸਨੀਕਾਂ ਨੇ ਇਕ ਸਮਾਗਮ ਕਰਵਾ ਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਬੰਦ ਸੀ-7 ਰੇਲਵੇ ਫਾਟਕ ਖੋਲ੍ਹਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਦਿਲੋਂ ਭਰਵਾਂ ਸਵਾਗਤ ਕੀਤਾ¢ ਅਰਬਨ ਅਸਟੇਟ ਵਿਚ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਇਲਾਕੇ ਦੇ ਵਸਨੀਕਾਂ, ਕਈ ਸੁਸਾਇਟੀਆਂ ਤੇ ਕÏਾਸਲਰਾਂ ਵੱਲੋਂ ਧੰਨਵਾਦ ਕੀਤਾ ਗਿਆ¢ਇਸ ਦÏਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਜਲੰਧਰ ਤੋਂ ਚੰਡੀਗੜ੍ਹ ਅਤੇ ਦਿੱਲੀ ਤੱਕ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ¢ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਜਨਤਕ ਸੇਵਾ ਲਈ ਉਪਲਬਧ ਹਨ¢ ਸੁਸ਼ੀਲ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਇਸ ਫਾਟਕ ਨੂੰ ਖੁਲ੍ਹਵਾਇਆ | ਸੁਸ਼ੀਲ ਰਿੰਕੂ ਦੇ ਸਵਾਗਤ ਸਮਾਗਮ ਵਿਚ ਕਈ ਸੁਸਾਇਟੀਆਂ ਦੇ ਆਗੂ ਮੌਜੂਦ ਸੀ ਜਿਨਾਂ ਵਿਚ ਕੌਂਸਲਰ ਕੰਵਰ ਸਰਤਾਜ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ ਗੋਲਡੀ, ਬਲਰਾਜ ਬੱਧਨ, ਰਾਕੇਸ਼ ਅਗਰਵਾਲ, ਕਮਲ ਕਨੌਜੀਆ, ਹਰਵਿੰਦਰ ਸਿੰਘ, ਮੋਨੂੰ ਸਿੱਧੂ, ਮਨਜੀਤ ਸਿੰਘ ਢਲ, ਐੱਸ. ਐੱਨ. ਸ਼ਰਮਾ, ਆਕਾਸ਼ ਕਨੌਜੀਆ, ਪੱਡਾ ਸਮੇਤ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ |