27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਹਿੰਦੀ ਕਵਿਤਾ ਦੇ ਮੁਕਾਬਲੇ ਕਰਵਾਏ <br/>

ਜੇਤੂਆਂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪਿ੍ੰਸੀਪਲ ਡਾ. ਰਸ਼ਮੀ ਵਿੱਜ ਤੇ ਹੋਰ | ਤਸਵੀਰ-ਜੀ.ਪੀ.ਸਿੰਘ <br/> 16-10-2025
ਜਲੰਧਰ, 15 ਅਕਤੂਬਰ (ਪਵਨ ਖਰਬੰਦਾ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵਿੱਚ ਨਰਸਰੀ, ਐੱਲ.ਕੇ.ਜੀ., ਯੂ.ਕੇ.ਜੀ. ਅਤੇ ਪਹਿਲੀਆਂ ਜਮਾਤਾਂ ਲਈ ਇੱਕ ਹਿੰਦੀ ਕਵਿਤਾ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਤਮਵਿਸ਼ਵਾਸ ਅਤੇ ਭਾਵਨਾ ਨਾਲ ਆਪਣੀਆਂ ਕਵਿਤਾਵਾਂ ਸੁਣਾਈਆਂ | ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਣਾ ਇੱਕ ਅਨੰਦਮਈ ਅਨੁਭਵ ਸੀ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਬੱਚਿਆਂ ਦੇ ਯਤਨਾਂ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ | ਅਧਿਆਪਕਾ ਆਸ਼ੀਮਾ ਅਤੇ ਪ੍ਰੀਤੀ ਭੁਟਾਨੀ ਵੀ ਮੌਜੂਦ ਸਨ | ਵਿਦਿਆਰਥੀਆਂ ਨੇ ਇੱਕ ਸ਼ਾਨਦਾਰ ਡਾਂਸ ਪ੍ਰਦਰਸ਼ਨ ਪੇਸ਼ ਕੀਤਾ | ਇਸ ਮੌਕੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਸ਼ਾਨਦਾਰ ਡਾਂਸ ਪ੍ਰਦਰਸ਼ਨ ਪੇਸ਼ ਕੀਤਾ | ਮੁਕਾਬਲੇ ਦੌਰਾਨ ਪਹਿਲੀ ਜਮਾਤ ਵਿੱਚ ਆਊਟਸਟੈਂਡਿੰਗ ਸੈਕਸ਼ਨ ਯੈਲੋ ਅਤੇ ਸੈਕਸ਼ਨ ਰੈਡ ਰਿਹਾ, ਐਕਸੀਲੈਂਟ ਵਿੱਚ ਸੈਕਸ਼ਨ ਪਿੰਕ ਅਤੇ ਗੁੱਡ ਵਿੱਚ ਸੈਕਸ਼ਨ ਗਰੀਨ ਰਿਹਾ | ਯੂਕੇਜੀ ਵਿੱਚ ਆਊਟਸਟੈਂਡਿੰਗ ਸੈਕਸ਼ਨ ਮੈਜੰਟਾ, ਐਕਸੀਲੈਂਟ ਵਿੱਚ ਯੂਕੇਜੀ ਸੈਕਸ਼ਨ ਓਰੇਂਜ, ਗਰੀਨ, ਯੈਲੋ ਅਤੇ ਗੁੱਡ ਵਿੱਚ ਸੈਕਸ਼ਨ ਬਲੂ ਰਿਹਾ | ਐੱਲ ਕੇ ਜੀ ਜਮਾਤ ਵਿੱਚ ਆਊਟਸਟੈਂਡਿੰਗ ਐਲ ਕੇ ਜੀ ਓਰੇਂਜ, ਐਕਸੀਲੈਂਟ ਸੈਕਸ਼ਨ ਰੈੱਡ ਅਤੇ ਸੈਕਸ਼ਨ ਯੈਲੋ, ਗਰੀਨ, ਪਿੰਕ ਰਿਹਾ | ਜਮਾਤ ਨਰਸਰੀ ਵਿਚ ਆਟ ਸਟੈਂਡਿੰਗ ਨਰਸਰੀ ਬਲੂ ਤੇ ਨਰਸਰੀ ਓਰੇਂਜ ਰਿਹਾ | ਐਕਸੀਲੈਂਟ ਸੈਕਸ਼ਨ ਪਿੰਕ ਰਿਹਾ ਅਤੇ ਗੁੱਡ ਸੈਕਸ਼ਨ ਨਰਸਰੀ ਯੈਲੋ ਰਿਹਾ |

ਪਿਛਲੀ ਖ਼ਬਰ ਅੱਖਾਂ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਨਸ਼ਿਆਂ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।