ਜਮਸ਼ੇਰ ਖਾਸ, 15 ਅਕਤੂਬਰ (ਹਰਵਿੰਦਰ ਕੁਮਾਰ)-ਸਥਾਨਕ ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਵਿਖੇ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕੌਰ ਦੀ ਅਗਵਾਈ ਹੇਠ ਅੱਜ ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਵਿਖੇ 26ਵੇਂ ਵਿਸ਼ਵ ਦਿ੍ਸ਼ਟੀ ਦਿਵਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਕੀਤਾ ਗਿਆ | ਇਸ ਮੌਕੇ ਮੈਡੀਕਲ ਅਫਸਰ ਡਾਕਟਰ ਉਪਿੰਦਰਜੀਤ ਕੌਰ ਨੇ ਕਿਹਾ ਕਿ ਅੱਜ ਦੇ ਇਸ ਦੌੜਭੱਜ ਦੇ ਯੁੱਗ ਵਿੱਚ ਵਧੇਰੇ ਡਿਜੀਟਲ ਸਾਧਨ ਵਰਤੇ ਜਾ ਰਹੇ ਹਨ | ਜਿਨ੍ਹਾਂ ਦੀ ਵਰਤੋਂ ਨਾਲ ਪੈਣ ਵਾਲੇ ਦਬਾਅ ਨੂੰ ਥੋੜ੍ਹਾ ਜਿਹਾ ਸੁਚੇਤ ਹੋ ਕੇ ਘਟਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੋਬਾਈਲ, ਲੈਪਟਾਪ, ਕੰਪਿਊਟਰ, ਟੈਲੀਵਿਜ਼ਨ ਦੀ ਵਰਤੋਂ ਵੇਲੇ 20 ਮਿੰਟ ਬਾਅਦ ਇੱਕ ਵਾਰ 20 ਸਕਿੰਟ ਦਾ ਬ੍ਰੇਕ ਲਵੋ ਅਤੇ 20 ਫੁੱਟ ਤੇ ਪਈ ਕਿਸੇ ਵੀ ਚੀਜ਼ ਨੂੰ ਵੇਖਣ ਨਾਲ ਅੱਖਾਂ 'ਤੇ ਪੈਣ ਵਾਲੇ ਦਬਾਅ ਨੂੰ ਘਟਾਇਆ ਜਾ ਸਕਦਾ ਹੈ | ਸਕ੍ਰੀਨ ਦਾ ਸਮਾਂ ਘਟਾਉਣ ਨਾਲ ਨਾਲ ਅੱਖਾਂ ਨੂੰ ਅਲਟਰਾ ਵਾਇਲਟ ਕਿਰਨਾਂ ਤੋਂ ਬਚਾਅ ਕੇ ਅੱਖਾਂ ਨਾਲ ਪਿਆਰ ਕਰੋ | ਇਸ ਮੌਕੇ ਬਲਾਕ ਐਜ਼ੂਕੇਟਰ ਜਗਦੀਪ ਕੌਰ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਵੱਡਮੁੱਲਾ ਅੰਗ ਹਨ ਜੋ ਕਿ ਪ੍ਰਮਾਤਮਾ ਨੇ ਦੁਨੀਆ ਵੇਖਣ ਲਈ ਦਿੱਤੀਆਂ ਹਨ ਇਨ੍ਹਾਂ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਹੈ | ਇਸ ਸੈਮੀਨਾਰ ਵਿੱਚ ਕੰਪਿਊਟਰ ਆਪ੍ਰੇਟਰ ਹਰਸ਼ ਕੁਮਾਰ, ਬਲਾਕ ਅਕਾਊਾਟੈਟ ਮੀਨੂ, ਰਮਨਦੀਪ ਕੌਰ, ਗਠਨਪ੍ਰੀਤੀ ਅਤੇ ਸਥਾਨਕ ਲੋਕ ਹਾਜ਼ਰ ਹੋਏ |