27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਅਜੀਤ ਡੈਸਕ 16-10-2025
ਜਮਸ਼ੇਰ ਖਾਸ 15 ਅਕਤੂਬਰ (ਹਰਵਿੰਦਰ ਕੁਮਾਰ)-ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕੌਰ ਦੀ ਅਗਵਾਈ ਹੇਠ ਅੱਜ ਨਸ਼ਾ ਮੁਕਤੀ ਦਵਾਈ ਕੇਂਦਰ ਜਮਸ਼ੇਰ ਖਾਸ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ | ਇਸ ਦੌਰਾਨ ਮੈਡੀਕਲ ਅਫਸਰ ਡਾਕਟਰ ਪਰਵਿੰਦਰ ਕੌਰ ਨੇ ਦਵਾਈ ਲੈਣ ਆਏ ਨੌਜਵਾਨਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਮਾਨਸਿਕ ਰੋਗ ਇਸ ਸਮੇਂ ਗੰਭੀਰ ਚਿੰਤਾ ਦਾ ਵਿਸ਼ਾ ਹਨ | ਉਹਨਾਂ ਕਿਹਾ ਕਿ ਬਚਪਨ ਤੋਂ ਲੈ ਕੇ ਜਵਾਨੀ-ਬੁਢਾਪੇ ਤੱਕ ਜ਼ਿੰਦਗੀ ਦੇ ਹਰ ਪੜਾਅ ਵਿੱਚ ਮਾਨਸਿਕ ਸਿਹਤ ਚੰਗੀ ਹੋਣੀ ਬੁਹਤ ਜਰੂਰੀ ਹੈ | ਮਾਨਸਿਕ ਤਣਾਅ ਕਈ ਵਾਰ ਗੰਭੀਰ ਬੀਮਾਰੀਆਂ ਨੂੰ ਜਨਮ ਦਿੰਦਾ ਹੈ | ਕਈ ਵਾਰ ਕੰਮ ਦਾ ਬੋਝ, ਰਿਸ਼ਤਿਆਂ ਵਿੱਚ ਟੁੱਟ ਭੱਜ, ਕੈਰੀਅਰ ਨੂੰ ਲੈ ਕੇ ਚਿੰਤਾ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦੇ ਹਨ | ਇਹ ਅੱਗੇ ਜਾ ਕੇ ਡਿਪ੍ਰੈਸ਼ਨ ਦੀ ਬਿਮਾਰੀ ਵਿੱਚ ਤਬਦੀਲ ਹੋ ਜਾਂਦੇ ਹਨ | ਜਿਸ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਤੋਂ ਮੁਕਤ ਹੋਣ ਲਈ ਸਕਾਰਾਤਮਕ ਸੋਚ ਅਪਣਾਉਣ ਦੀ ਲੋੜ ਹੁੰਦੀ ਹੈ | ਉਹਨਾਂ ਕਿਹਾ ਜੇ ਕਿਸੇ ਵੀ ਕਾਰਨ ਸੁਭਾਅ ਵਿੱਚ ਬੇਚੈਨੀ, ਯਾਦ ਸ਼ਕਤੀ ਘਟਣਾ, ਗੁੱਸੇ ਦਾ ਵਧਣਾ ਆਦਿ ਅਲਾਮਤਾਂ ਆ ਰਹੀਆਂ ਹਨ ਤਾਂ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਜਰੂਰ ਵਿਖਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਲਾਜ ਦੀ ਸਹਾਇਤਾ ਲੈ ਕੇ ਗੰਭੀਰ ਬੀਮਾਰੀ ਤੋਂ ਬਚਾਅ ਹੋ ਸਕੇ | ਉਹਨਾਂ ਨੇ ਕਿਹਾ ਕਿ ਮਨ ਦੇ ਰੋਗਾਂ ਨੂੰ ਲੁਕਾਉਣ ਦੀ ਬਜਾਏ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਾਰੇ ਡਾਕਟਰ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਇਲਾਜ ਹੋ ਸਕੇ | ਇਸ ਮੌਕੇ ਡਾਕਟਰ ਭਰਤ ਭੂਸ਼ਣ ਏ.ਐੱਮ.ਓ., ਬਲਾਕ ਐਜੂਕੇਟਰ ਜਗਦੀਪ ਕੌਰ, ਐੱਸ. ਆਈ. ਪਲਵਿੰਦਰਜੀਤ ਸਿੰਘ ਮੱਲ੍ਹੀ, ਅਤੇ ਪਰਮਿੰਦਰਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਆਪਣੀਆਂ ਅੱਖਾਂ ਨੂੰ ਕਰੋ ਪਿਆਰ-ਐੱਸ.ਐੱਮ.ਓ. ਮਨਦੀਪ ਕੌਰ ਅਗਲੀ ਖ਼ਬਰ ਅੱਖਾਂ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।