27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਰਿਟਾਇਰਡ ਤੇ ਮੌਜੂਦਾ ਮਿਊਾਸਪਲ ਮੁਲਾਜ਼ਮਾਂ ਦੀ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਮੀਟਿੰਗ <br/>

ਸ਼ਾਹਕੋਟ ਵਿਖੇ ਰਿਟਾਇਰਡ ਤੇ ਮੌਜੂਦਾ ਮਿਊਾਸੀਪਲ ਮੁਲਾਜ਼ਮਾਂ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਆਗੂ ਸਤਨਾਮ ਸਿੰਘ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 16-10-2025
ਸ਼ਾਹਕੋਟ, 15 ਅਕਤੂਬਰ (ਸੁਖਦੀਪ ਸਿੰਘ)-ਰਿਟਾਇਰਡ ਤੇ ਮੌਜੂਦਾ ਮਿਊਾਸਪਲ ਮੁਲਾਜ਼ਮਾਂ ਦੀ ਇਕ ਮੀਟਿੰਗ ਨਗਰ ਪੰਚਾਇਤ ਦਫ਼ਤਰ, ਸ਼ਾਹਕੋਟ ਵਿਖੇ ਜੁਆਇੰਟ ਸਕੱਤਰ ਰਿਟਾ. ਪੰਜਾਬ ਮਿਊਾਸਪਲ ਵਰਕਰਜ਼ ਯੂਨੀਅਨ ਅਤੇ ਮਿਊਾਸਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨਾ, ਛੇਵੇਂ ਪੇ-ਕਮਿਸ਼ਨ ਏਰੀਅਰ ਇਕ ਹੀ ਕਿਸ਼ਤ 'ਚ ਜਾਰੀ ਕਰਨਾ, ਜੋ ਰਿਟਾਇਰਡ ਮੁਲਾਜ਼ਮ 1.1.2016 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਹਨ, ਉਨ੍ਹਾਂ ਦੀ ਪੈਨਸ਼ਨ 2.59 ਫੈਕਟਰ ਅਨੁਸਾਰ ਸੋਧ ਕਰਕੇ ਬਕਾਏ ਦੀ ਅਦਾਇਗੀ ਕਰਨਾ, 30.10.2015 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ 450 ਦਿਨਾਂ ਦੇ ਹਿਸਾਬ ਨਾਲ ਲੀਵ-ਇਨ-ਕੈਸ਼ਮੈਂਟ ਦੀ ਅਦਾਇਗੀ ਕਰਨਾ, ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਡਬਲ ਐਕਸਗਰੇਸ਼ੀਆ ਗ੍ਰਾਂਟ ਸਰਕਾਰੀ ਹਦਾਇਤਾਂ ਅਨੁਸਾਰ ਦੇਣਾ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ, ਜਿੰਨ੍ਹਾਂ ਮੁਲਾਜ਼ਮਾਂ ਦੀ ਐੱਲ.ਟੀ.ਸੀ. ਡਿਊ ਹੋ ਚੁੱਕੀ ਹੈ, ਉਹਨਾਂ ਨੂੰ ਤਰੁੰਤ ਅਦਾਇਗੀ ਕਰਨਾ ਅਤੇ ਜਿਹਨਾਂ ਮੁਲਾਜ਼ਮਾਂ ਦੀਆਂ ਮੈਡੀਕਲ ਰਿੰਬਰਸਮੈਂਟ ਫਾਈਲਾਂ ਸੀ.ਐੱਮ.ਓ. ਜਲੰਧਰ ਦੇ ਦਫ਼ਤਰ ਜਾ ਚੁੱਕੀਆਂ ਹਨ, ਪਰ ਪੈਰਵਾਈ ਨਾ ਹੋਣ ਕਾਰਨ ਕਾਫ਼ੀ ਸਮਾਂ ਬੀਤ ਜਾਣ ਕਾਰਨ ਅਜੇ ਤੱਕ ਵਾਪਸ ਨਹੀਂ ਆਈਆਂ, ਸੰਬੰਧੀ ਪੜਤਾਲ ਕਰਕੇ ਅਰਜ਼ੀਕਰਤਾ ਨੂੰ ਸੂਚਿਤ ਕੀਤਾ ਜਾਵੇ, ਪਾਸ ਹੋ ਚੁੱਕੀਆਂ ਫਾਈਲਾਂ ਦੀ ਤੁਰੰਤ ਅਦਾਇਗੀ ਕਰਵਾਈ ਜਾਵੇ, ਮੈਡੀਕਲ ਭੱਤਾ 1000 ਰੁਪਏ ਦੀ ਬਜਾਏ 5000 ਰੁਪਏ ਕੀਤਾ ਜਾਵੇ, ਮੁਲਾਜ਼ਮਾਂ ਦੇ 16 ਫ਼ੀਸਦੀ ਪੈਂਡਿੰਗ ਡੀ. ਏ. ਦੀ ਅਦਾਇਗੀ ਦੀਵਾਲੀ ਤੋਂ ਪਹਿਲਾਂ ਕੀਤੀ ਜਾਵੇ | ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਕੁਮਾਰ, ਗੌਰਵ, ਜਸਕਰਨ ਸਿੰਘ ਕੋਟਲੀ, ਸੁਰਜੀਤ ਸਿੰਘ ਰਿਟਾ. ਇੰਸਪੈਕਟਰ, ਯੂਨੀਅਨ ਦੇ ਜੁਆਇੰਟ ਸਕੱਤਰ ਜਰਨੈਲ ਸਿੰਘ ਧੰਜੂ, ਰਿਟਾ. ਜੇ.ਏ. ਰਸ਼ੀਦ ਮਸੀਹ, ਰੰਜਨਾ, ਰਾਜਵਿੰਦਰ ਕੌਰ, ਮੋਹਣ ਲਾਲ ਥਾਪਰ, ਸੁਖਦੇਵ ਸਿੰਘ, ਰਾਮ ਲੁਭਾਇਆ, ਸਤਨਾਮ ਸਿੰਘ ਤੇ ਮਨਦੀਪ ਸਿੰਘ ਸ਼ਾਹਕੋਟ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਨੀਤ ਸਿੰਘ ਨੇ ਪੰਜਾਬ 'ਚੋਂ ਤੀਸਰਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਕਾਰ ਬਾਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ 'ਤੇ ਰੇਤ ਨਾਲ ਭਰਿਆ ਟਿੱਪਰ ਪਲਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।