12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐੱਮ.ਡੀ. ਦਯਾਨੰਦ ਮਾਡਲ ਸਕੂਲ, ਨਕੋਦਰ ਨੇ ਰਾਜ ਪੱਧਰੀ ਯੋਗਾ ਚੈਂਪੀਅਨਸ਼ਿਪ ਜਿੱਤੀ <br/>

ਐੱਮ.ਡੀ. ਦਯਾਨੰਦ ਮਾਡਲ ਸਕੂਲ, ਨਕੋਦਰ ਨੇ ਰਾਜ ਪੱਧਰੀ ਯੋਗਾ ਚੈਂਪੀਅਨਸ਼ਿਪ ਜਿੱਤਣ ਉਪਰੰਤ ਜੇਤੂ ਟਰਾਫੀ ਨਾਲ ਸਕੂਲ ਪਿ੍ੰਸੀਪਲ ਬਰਜਿੰਦਰ ਸਿੰਘ, ਅਧਿਆਪਕਾ ਤੇ ਵਿਦਿਆਰਥੀ¢ ਤਸਵੀਰ ਗੁਰਵਿੰਦਰ ਸਿੰਘ <br/> 17-10-2025
ਨਕੋਦਰ,16 ਅਕਤੂਬਰ (ਗੁਰਵਿੰਦਰ ਸਿੰਘ)-ਐੱਮ.ਡੀ. ਦਯਾਨੰਦ ਮਾਡਲ ਸਕੂਲ, ਨਕੋਦਰ ਦੀ ਯੋਗਾ ਟੀਮ ਨੇ 13 ਤੋਂ 15 ਅਕਤੂਬਰ ਤੱਕ ਅਬੋਹਰ ਵਿੱਚ ਹੋਈ ਰਾਜ ਪੱਧਰੀ( ਪੰਜਾਬ ਸਕੂਲ ਖੇਡਾਂ) ਯੋਗਾ ਚੈਂਪੀਅਨਸ਼ਿਪ ਵਿੱਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦਿਲ ਜਿੱਤ ਲਿਆ¢ ਇਸ ਟੀਮ ਨੇ 14 ਸਾਲ ਦੀ ਉਮਰ ਵਰਗ (ਲੜਕੇ) ਵਿੱਚ ਕੁੱਲ 21 ਟੀਮਾਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਸ਼ਹਿਰ ਦਾ ਮਾਣ ਵਧਾਇਆ¢ ਸੁਖਜੀਤ ਸਿੰਘ ਨੇ ਰਵਾਇਤੀ ਯੋਗਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ¢ ਉਸਨੇ ਕਲਾਤਮਕ ਯੋਗਾ (ਵਿਅਕਤੀਗਤ) ਵਿੱਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ¢ ਸੁਖਜੀਤ ਸਿੰਘ ਅਤੇ ਉਸਦੀ ਸਾਥੀ ਸ਼ਹਿਨਾਜ਼ ਵਾਲੀਆ ਨੇ ਕਲਾਤਮਕ ਯੋਗਾ (ਜੁਆਇੰਟ) ਸ਼੍ਰੇਣੀ ਵਿੱਚ ਇੱਕ ਜੋੜੇ ਵਜੋਂ ਦੂਜਾ ਸਥਾਨ ਪ੍ਰਾਪਤ ਕੀਤਾ¢ ਸਕੂਲ ਪਰਿਵਾਰ ਇਸ ਪ੍ਰਾਪਤੀ ਤੋਂ ਬਹੁਤ ਉਤਸ਼ਾਹਿਤ ਹੈ¢ ਪਿ੍ੰਸੀਪਲ ਬਲਜਿੰਦਰ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮੋਦ ਭਾਰਦਵਾਜ ਨੇ ਪੂਰੀ ਯੋਗਾ ਟੀਮ, ਸਿਖਲਾਈ ਅਧਿਆਪਕ ਅਤੇ ਸਟਾਫ ਨੂੰ ਦਿਲੋਂ ਵਧਾਈਆਂ ਦਿੱਤੀਆਂ¢ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ, “ਇਹ ਪ੍ਰਾਪਤੀ ਸਮਰਪਣ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ-ਸਾਨੂੰ ਵਿਸ਼ਵਾਸ ਹੈ ਕਿ ਸਾਡੇ ਵਿਦਿਆਰਥੀ ਭਵਿੱਖ ਵਿੱਚ ਹੋਰ ਵੀ ਉੱਚਾਈਆਂ 'ਤੇ ਪਹੁੰਚਣਗੇ | ਐੱਮ.ਡੀ. ਦਯਾਨੰਦ ਮਾਡਲ ਸਕੂਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਨੂੰਨ ਅਤੇ ਸਮਰਪਣ ਦੀ ਭਾਵਨਾ ਸਫਲਤਾ ਦਾ ਰਾਹ ਪੱਧਰਾ ਕਰਦੀ ਹੈ¢

ਪਿਛਲੀ ਖ਼ਬਰ 'ਕਿਸਾਨ ਐਗਰੋ ਫਲੋਰ ਮਿੱਲ' ਲਗਾ ਕੇ ਛਾਬੜਾ ਪਰਿਵਾਰ ਨੇ ਇਲਾਕੇ ਨੂੰ ਦਿੱਤੀ ਨਵੀਂ ਸਹੂਲਤ-ਸੁਆਮੀ ਪੁਸ਼ਪ ਚੈਤੰਨਿਆ <br/... ਅਗਲੀ ਖ਼ਬਰ ਡੀ.ਸੀ. ਨੂੰ ਕਾਨੂੰਨੀ ਨੋਟਿਸ-15 ਦਿਨਾਂ ਵਿਚ ਖਾਲੀ ਹੋਵੇ ਲਤੀਫ਼ਪੁਰਾ ਦੀ 120 ਫੁੱਟੀ ਰੋਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।