12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਹਲਕਾ ਇੰਚਾਰਜ ਪਵਨ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਦੇ ਕਿਸਾਨ ਵਿੰਗ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 17-10-2025
ਆਦਮਪੁਰ, 16 ਅਕਤੂਬਰ (ਹਰਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਤਿਆਰ ਕੀਤੀ ਗਈ ਕਿਸਾਨ ਵਿੰਗ 'ਆਪ' ਦੀ ਟੀਮ ਪਹਿਲੀ ਮੀਟਿੰਗ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਅਤੇ ਹਰਕੀਰਤ ਸਿੰਘ ਨਿਝੱਰ ਹਲਕਾ ਕੋਆਰਡੀਨੇਟਰ ਦੇਖ ਰੇਖ ਹੇਠ ਹੋਈ | ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਮੀਤ ਸਿੰਘ ਅÏਲਖ ਸੂਬਾ ਸਕੱਤਰ ਤੇ ਇੰਚਾਰਜ ਦੁਆਬਾ ਜੋਨ ਕਿਸਾਨ ਵਿੰਗ ਵਜੋਂ ਸ਼ਿਰਕਤ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਹਾਜ਼ਰ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਹਰਮੀਤ ਅÏਲਖ ਨੇ ਦੱਸਿਆ ਕਿ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੀਆਂ ਕਿਸਾਨਾਂ ਤੇ ਕਿਸਾਨੀ ਪ੍ਰਤੀ ਚਲਾਈਆਂ ਯੋਜਨਾਵਾਂ ਉਲੀਕੀਆਂ ਗਈਆਂ ਉਨ੍ਹਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਵਿਸ਼ੇਸ਼ ਸਕੀਮਾਂ ਸਬੰਧੀ ਬਲਾਕ ਪ੍ਰਧਾਨਾਂ ਲਈ ਇੱਕ ਵਿਸ਼ੇਸ਼ ਕੈਂਪਾਂ ਰਾਹੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਪਵਨ ਟੀਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਸੰਗਠਨ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਜਿਸ ਵਿੱਚ ਆਮ ਪਰਿਵਾਰਾਂ ਦੇ ਲੋਕ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਨੂੰ ਘਰ ਬੈਠੇ ਹੀ ਇੱਕ ਫੋਨ ਕਰਕੇ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਹਲਕਾ ਆਦਮਪੁਰ ਪਹਿਲੇ ਨੰਬਰ ਤੇ ਹਨ ਅਤੇ ਰਹਿੰਦੇ ਵਿਕਾਸ ਸ਼ੁਰੂ ਕਰਵਾਏ ਜਾਣਗੇ | ਸਮਾਪਤੀ ਉਪਰੰਤ ਹਲਕਾ ਕੁਆਰਡੀਨੇਟਰ ਹਰਕੀਤ ਸਿੰਘ ਨਿਝੱਰ ਬੋਲੋ ਮੀਟਿੰਗ ਵਿੱਚ ਹਾਜ਼ਰ ਬਲਾਕ ਪ੍ਰਧਾਨ ਸਮੇਤ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਉਨਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਮੌਕੇ ਲਖਵੀਰ ਸਿੰਘ ਸਾਰੋਵਾਦ, ਲਖਵੀਰ ਸਿੰਘ ਹਜਾਰਾ, ਸਰਬਜੀਤ ਸਿੰਘ ਮਾਧੋਪੁਰ, ਪ੍ਰਦੀਪ ਸਿੰਘ ਕੂਪਰ, ਜਗਵੀਰ ਸਿੰਘ ਦਾਰਾਪੁਰ, ਤਲਵਿੰਦਰ ਸਿੰਘ ਦੋਲੀਕੇ, ਅਵਤਾਰ ਸਿੰਘ, ਜਗਦੀਪ ਸਿੰਘ, ਤਰਸੇਮ ਸਿੰਘ, ਮਨਜੋਤ ਸਿੰਘ, ਮਨਜਿੰਦਰ ਸਿੰਘ, ਰਣਵੀਰ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ ਚੋਮੋਂ, ਪਲਵਿੰਦਰ ਸਿੰਘ ਕੁਲਦੀਪ ਸਿੰਘ ਤਲਵਿੰਦਰ ਸਿੰਘ ਪਰਮਜੀਤ ਸਿੰਘ ਸੁਖਵਿੰਦਰ ਸਿੰਘ ਪਰਮਜੀਤ ਸਿੰਘ ਬਲਵਿੰਦਰ ਸਿੰਘ, ਜਸਵੀਰ ਸਿੰਘ ਸਰਪੰਚ ਮਨਸੂਰਪੁਰ, ਸੌਦਾਗਰ ਸਿੰਘ ਬਲਾਕ ਪ੍ਰਧਾਨ ਹਜਾਰਾ, ਤੇਜਵੀਰ ਸਿੰਘ, ਮਨਰਾਜ ਸਿੰਘ, ਡੀ.ਐਸ.ਪੀ ਰਾਜੀਵ ਕੁਮਾਰ ਆਦਮਪੁਰ, ਬਲਵਿੰਦਰ ਬੂੱਗਾ ਸਮੇਤ ਹਾਜ਼ਰ ਹੋਏ |

ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਲੋਕ 'ਹਰੀ ਦੀਵਾਲੀ' ਮਨਾਉਣ-ਪ੍ਰਧਾਨ ਰਮਨ ਗੁਪਤਾ <br/> ਅਗਲੀ ਖ਼ਬਰ 52 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।