11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੀਵਰੇਜ ਸਮੱਸਿਆਵਾਂ ਹੱਲ ਨਾ ਹੋਣ 'ਤੇ ਕਾਂਗਰਸ ਵਲੋਂ ਨਿਗਮ ਵਿਚ ਪ੍ਰਦਰਸ਼ਨ <br/>

ਨਿਗਮ ਵਿਚ ਰੋਸ ਪ੍ਰਦਰਸ਼ਨ ਕਰਨ ਮੌਕੇ ਰਜਿੰਦਰ ਬੇਰੀ ਤੇ ਨਾਲ ਪਵਨ ਕੁਮਾਰ, ਮਹਿੰਦਰ ਸਿੰਘ ਗੱੁਲੂ, ਡਾ. ਜਸਲੀਨ ਸੇਠੀ, ਬੰਟੀ ਨੀਲਕੰਠ, ਨੀਰਜ ਜੱਸਲ, ਪਰਮਜੀਤ ਸਿੰਘ ਪੰਮਾ, ਬੌਬੀ ਸ਼ਰਮਾ ਤੇ ਹੋਰ | (ਸੱਜੇ) ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਦੌਰਾਨ ਕੌਂਸਲਰ ਪਵਨ ਕੁਮਾਰ ਤੇ ਹੋਰ | ਨਾਲ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ | <br/> 17-10-2025
ਜਲੰਧਰ, 16 ਅਕਤੂਬਰ (ਸ਼ਿਵ)-ਬੀਤੇ ਦਿਨੀਂ ਗਦਈਪੁਰ ਵਿਚ ਲੋਕਾਂ ਵੱਲੋਂ ਆਪ ਸੀਵਰਾਂ ਦੀ ਸਫ਼ਾਈ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਸੀਵਰੇਜ ਸਮੱਸਿਆਵਾਂ ਹੱਲ ਨਾ ਹੋਣ ਅਤੇ ਵਾਰਡਾਂ ਵਿਚ ਜੇਤੂ ਕੌਂਸਲਰਾਂ ਨੂੰ ਅਣਗੌਲਿਆ ਕਰਨ ਅਤੇ ਸਟਰੀਟ ਲਾਈਟਾਂ ਸਹੀ ਤਰੀਕੇ ਨਾ ਲਗਾਉਣ ਦੇ ਵਿਰੋਧ ਵਿਚ ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਰਜਿੰਦਰ ਬੇਰੀ ਦੀ ਅਗਵਾਈ ਵਿਚ ਕਾਂਗਰਸੀ ਕੌਂਸਲਰਾਂ ਵੱਲੋਂ ਖ਼ਬਰਾਂ ਵਾਲਾ ਇੱਕ ਬੈਨਰ ਦੇ ਨਾਲ ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਬਾਅਦ ਵਿਚ ਸ੍ਰੀ ਬੇਰੀ ਨੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਤੇ ਉਨਾਂ ਨੂੰ ਕਿਹਾ ਕਿ ਗਦਈਪੁਰ ਵਿਚ ਲੋਕਾਂ ਵੱਲੋਂ ਸੀਵਰਾਂ ਦੀ ਆਪ ਸਫ਼ਾਈ ਕਰਨ ਦੇ ਨਾਲ ਸ਼ਹਿਰ ਦਾ ਸਿਰ ਨੀਵਾਂ ਹੋਇਆ ਹੈ |
ਸੀਵਰੇਜ ਸਮੱਸਿਆਵਾਂ ਤੋਂ ਇਲਾਵਾ ਸ੍ਰੀ ਬੇਰੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਵਾਰਡਾਂ ਵਿਚ ਜਿਹੜੇ ਕੰਮਾਂ ਦੇ ਨੀਂਹ ਪੱਥਰ ਲਗਾਏ ਜਾਂਦੇ ਹਨ, ਉਨ੍ਹਾਂ ਦੇ ਉੱਪਰ ਸਿਰਫ਼ ਚੁਣੇ ਹੋਏ ਪ੍ਰਤੀਨਿਧਾਂ ਦਾ ਨਾਂਅ ਲਿਖਿਆ ਜਾਵੇ ਤੇ ਸਬੰਧਿਤ ਕੌਂਸਲਰ ਨੂੰ ਨੀਂਹ ਪੱਥਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇ | ਸ੍ਰੀ ਬੇਰੀ ਨੇ ਕਿਹਾ ਕਿ ਕੌਂਸਲਰਾਂ ਦੇ ਵਾਰਡਾਂ ਵਿਚ ਜਿਹੜੀਆਂ 25-25 ਲਾਈਟਾਂ ਦਿੱਤੀਆਂ ਗਈਆਂ ਹਨ, ਉਹ ਤਾਂ ਕਈ ਹਲਕਾ ਇੰਚਾਰਜਾਂ ਕੋਲ ਪਈਆਂ ਹਨ ਤਾਂ ਇਹ ਕਿਸ ਤਰਾਂ ਨਾਲ ਲਾਈਟਾਂ ਲਗਵਾਉਣਗੇ | ਇਹ ਕੰਮ ਐੱਸ.ਡੀ.ਓ. ਤੇ ਜੇ.ਈ. ਨੂੰ ਕਰਨਾ ਚਾਹੀਦਾ ਹੈ | ਸ੍ਰੀ ਬੇਰੀ ਨੇ ਦੋਸ਼ ਲਗਾਇਆ ਕਿ ਇੱਕ ਮੇਨਹੋਲ ਨੂੰ ਸਾਫ਼ ਕਰਕੇ ਸੁਪਰ ਸਕਸ਼ਨ ਮਸ਼ੀਨਾਂ ਗ਼ਾਇਬ ਹੋ ਜਾਂਦੀਆਂ ਹਨ ਤੇ ਉਨਾਂ ਦਾ ਲੱਖਾਂ ਰੁਪਏ ਦੇ ਬਿੱਲ ਬਣ ਜਾਂਦੇ ਹਨ ਜਿਸ ਨਾਲ ਸਰਕਾਰ ਨੂੰ ਚੂਨਾ ਲੱਗਦਾ ਹੈ | ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਨਾਂ ਨੂੰ ਭਰੋਸਾ ਦਵਾਇਆ ਕੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਅਧਿਕਾਰੀਆਂ ਨੇ ਬੈਠ ਕੇ ਜਲਦੀ ਹੱਲ ਕਰਵਾਈ ਜਾਵੇਗੀ ਤੇ ਇਸ ਲਈ ਉਹ ਆਪ ਫ਼ੀਲਡ ਵਿਚ ਜਾ ਕੇ ਮੌਕਾ ਦੇਖਣਗੇ | ਇਸ ਮੌਕੇ ਤੇ ਰਜਿੰਦਰ ਬੇਰੀ ਤੋਂ ਇਲਾਵਾ ਕੌਂਸਲਰ ਪਵਨ ਕੁਮਾਰ , ਕੌਂਸਲਰ ਬੰਟੀ ਨੀਲ ਕੰਠ, ਕੌਂਸਲਰ ਡਾ. ਜਸਲੀਨ ਸੇਠੀ ਹਰਪ੍ਰੀਤ ਵਾਲੀਆ ਤੋਂ ਇਲਾਵਾ ਪਰਮਜੀਤ ਪੰਮਾ, ਮਹਿੰਦਰ ਸਿੰਘ ਗੁੱਲੂ, ਬੌਬੀ ਸ਼ਰਮਾ, ਨਿਰਮਲ ਸਿੰਘ, ਨੀਰ ਜੱਸਲ, ਦਿਨੇਸ਼, ਗੁਰਨਾਮ ਸਿੰਘ ਮੁਲਤਾਨੀ, ਹਰਪਾਲ ਮਿੰਟੂ, ਜਤਿੰਦਰ ਜੋਣੀ ਤੇ ਹੋਰ ਵੀ ਆਗੂ ਮੌਜੂਦ ਸਨ | ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਇਹ ਸਮੱਸਿਆਵਾਂ ਹੱਲ ਨਾ ਹੋਈਆਂ ਤਾਂ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
ਜਿੰਦਾ ਫਾਟਕ ਦੇ ਕੋਲ ਕਈ ਦਿਨਾਂ ਤੋਂ ਸੀਵਰੇਜ ਬੰਦ ਨਾਲ ਲੋਕ ਪੇ੍ਰਸ਼ਾਨ
ਜਲੰਧਰ, ਵਾਰਡ ਨੰਬਰ 84 ਦੇ ਗੁਰੂ ਰਵਿਦਾਸ ਨਗਰ ਨੇੜੇ ਜਿੰਦਾ ਫਾਟਕ ਗਲੀ ਨੰਬਰ ਇੱਕ ਪਿਛਲੇ 20 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਆਨਲਾਈਨ ਸ਼ਿਕਾਇਤਾਂ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਮੇਨ ਰੋਡ 'ਤੇ ਵੀ ਜਿਹੜੇ ਗਟਰ ਖੁੱਲੇ੍ਹ ਪਏ ਹਨ, ਉਨਾਂ ਰਾਹੀਂ ਪਾਣੀ ਸਵੇਰੇ ਸ਼ਾਮ ਬਾਹਰ ਆ ਜਾਂਦਾ ਹੈ | ਜਿਸ ਨਾਲ ਇਲਾਕਾ ਨਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ | ਸੋਸ਼ਲ ਵਰਕਰ ਤੇ ਕਾਂਗਰਸੀ ਆਗੂ ਰਣਜੀਤ ਕੌਰ ਰਾਣੂੰ ਨੇ ਦੱਸਿਆ ਕੀ ਪਿਛਲੇ 20 -25 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਰਕੇ ਗੰਦਾ ਪਾਣੀ ਭਰ ਜਾਂਦਾ ਹੈ | ਲੋਕਾਂ ਦੇ ਦਾ ਘਰਾਂ ਦੇ ਬਾਹਰੋਂ ਨਿਕਲਣਾ ਮੁਸ਼ਕਿਲ ਹੈ ਕਿਹਾ ਹੈ ਜੇਕਰ ਸੋਮਵਾਰ ਤੱਕ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਮੰਗਲਵਾਰ ਨੂੰ ਨਿਗਮ ਕਮਿਸ਼ਨਰ ਨੂੰ ਮਿਲ ਕੇ ਸਮੱਸਿਆ ਤੋਂ ਜਾਣੂ ਕਰਾਉਣਗੇ | ਇਸ ਮੌਕੇ ਪੱਪੂ, ਕਮਲੇਸ਼, ਕਰਨ, ਜੋਗਿੰਦਰ ਤੇ ਹੋਰ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਅਜੇ ਤੱਕ ਲਾਇਸੰਸ ਨਾ ਮਿਲਣ ਕਰਕੇ ਪਟਾਕਾ ਕਾਰੋਬਾਰੀਆਂ ਦੀਆਂ ਉੱਡੀਆਂ ਨੀਂਦਾਂ <br/> ਅਗਲੀ ਖ਼ਬਰ ਹੁਣ ਤੱਕ 1,43,763 ਮੀਟਿ੍ਕ ਟਨ ਹੋਈ ਝੋਨੇ ਦੀ ਖ਼ਰੀਦ, 337 ਕਰੋੜ ਰੁਪਏ ਦੀ ਅਦਾਇਗੀ ਬਣਾਈ ਯਕੀਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।