ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਸਰੀਰਕ ਸਿੱਖਿਆ ਦੀ ਅਧਿਆਪਕਾ ਮਿਸ ਅਮਿਤਾ ਰਾਣੀ ਨੇ ਬਠਿੰਡਾ ਵਿਖੇ ਹੋਈ ਦੂਜੀ ਪੰਜਾਬ ਮਾਸਟਰ ਐਥਲੈਟਿਕ ਮੀਟ ਵਿੱਚ ਲੰਬੀ ਛਾਲ ਅਤੇ ਜੈਵਲਿਨ ਥਰੋ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਸਜੀਤ ਸਿੰਘ ਰਾਏ, ਪਿ੍ੰਸੀਪਲ ਤੇਗਾ ਸਿੰਘ ਸੰਧੂ ਅਤੇ ਵਾਈਸ ਪਿ੍ੰਸੀਪਲ ਸੁਮਨ ਸਲਵਾਨ ਨੇ ਵਧਾਈ ਦਿੰਦਿਆਂ ਹੋਇਆਂ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕੀਤੀਆਂ |