10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਖੁਰਾਕ ਸੁਰੱਖਿਆ ਟੀਮ ਵਲੋਂ ਸ਼ਹਿਰ 'ਚ ਸਪਲਾਈ ਕੀਤਾ ਜਾਣ ਵਾਲਾ 130 ਕਿੱਲੋ ਸ਼ੱਕੀ ਪਨੀਰ ਜ਼ਬਤ

ਅਜੀਤ ਡੈਸਕ 17-10-2025
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)-ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਸਪਲਾਈ ਕੀਤਾ ਜਾਣ ਵਾਲਾ ਬਰਨਾਲਾ ਤੋਂ ਲਿਆਂਦਾ 130 ਕਿਲੋ ਸ਼ੱਕੀ ਪਨੀਰ ਖੁਰਾਕ ਸੁਰੱਖਿਆ ਟੀਮ ਵਲੋਂ ਜ਼ਬਤ ਕਰ ਲਿਆ ਗਿਆ ਹੈ | ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਤਿਓਹਾਰਾਂ ਦੇ ਦਿਨਾਂ ਦੌਰਾਨ ਆਮ ਜਨਤਾ ਨੂੰ ਮਿਆਰੀ ਖਾਣ-ਪੀਣ ਵਾਲੇ ਪਦਾਰਥਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਲਗਾਤਾਰ ਖਾਣ-ਪੀਣ ਵਾਲੇ ਪਦਾਰਥਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਤਹਿਤ ਖੁਰਾਕ ਸੁਰੱਖਿਆ ਅਧਿਕਾਰੀ ਰੋਬਿਨ ਕੁਮਾਰ ਦੀ ਟੀਮ ਵਲੋਂ ਲਗਾਏ ਵਿਸ਼ੇਸ਼ ਨਾਕੇ ਦੌਰਾਨ ਬਰਨਾਲਾ ਤੋਂ ਆਈ ਇਕ ਬੋਲੈਰੋ ਗੱਡੀ ਦੀ ਜਾਂਚ ਕੀਤੀ ਗਈ, ਜਿਸ 'ਚੋਂ 130 ਕਿੱਲੋ ਸ਼ੱਕੀ ਪਨੀਰ ਮਿਲਣ 'ਤੇ ਉਸ ਦੇ ਸੈਂਪਲ ਲੈ ਕੇ ਸਟੇਟ ਫੂਡ ਲੈਬੋਰਟਰੀ 'ਚ ਭੇਜ ਦਿਤੇ ਗਏ ਹਨ ਅਤੇ ਪਨੀਰ ਨੂੰ ਜ਼ਬਤ ਕਰਕੇ ਵੇਰਕਾ ਦੇ ਪਲਾਂਟ 'ਚ ਰੱਖਵਾ ਦਿੱਤਾ ਗਿਆ ਹੈ | ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੈਬੋਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਡੀ.ਸੀ. ਨੂੰ ਕਾਨੂੰਨੀ ਨੋਟਿਸ-15 ਦਿਨਾਂ ਵਿਚ ਖਾਲੀ ਹੋਵੇ ਲਤੀਫ਼ਪੁਰਾ ਦੀ 120 ਫੁੱਟੀ ਰੋਡ <br/> ਅਗਲੀ ਖ਼ਬਰ ਸਟੇਸ਼ਨਾਂ 'ਤੇ ਯਾਤਰੀਆਂ ਦੀ ਸਹੂਲਤ ਲਈ ਬਣਾਏ ਹੈਲਪ ਡੈਸਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।