ਸ਼ਾਹਕੋਟ, 16 ਅਕਤੂਬਰ (ਸੁਖਦੀਪ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮਿ੍ਤਸਰ ਸਾਹਿਬ) ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੂੰ ਗੁਰਕਥਾ ਕ੍ਰਿਤ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ, ਮੂਲ ਪਾਠ ਤੇ ਵਿਆਖਿਆ 'ਰੰਘਰੇਟਾ ਸੰਸਾਰ' ਮੈਗਜ਼ੀਨ ਅੰਕ ਸਤੰਬਰ-2025 ਬੂਟਾ ਸਿੰਘ ਪੰਡੋਰੀ ਮੁੱਖ ਸੰਪਾਦਕ 'ਰੰਘਰੇਟਾ ਸੰਸਾਰ' ਵਲੋਂ ਸਤਿਕਾਰ ਸਹਿਤ ਭੇਟ ਕੀਤਾ ਗਿਆ | ਇਸ ਮੌਕੇ ਜਥੇ. ਕਲਿਆਣ ਨੇ ਮੁੱਖ ਸੰਪਾਦਕ ਬੂਟਾ ਸਿੰਘ ਪੰਡੋਰੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖੀ ਸਿਧਾਂਤਾ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਸੰਗਤਾਂ ਨੂੰ ਜਾਣੂ ਕਰਵਾਉਣ 'ਚ ਮੈਗਜ਼ੀਨ ਮਹੱਤਵਪੂਰਨ ਭੂਮਿਕਾ ਨਿਭਾਵੇਗਾ | ਉਨ੍ਹਾਂ ਸੰਗਤਾਂ ਨੂੰ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਅਤੇ ਸਿੱਖੀ ਬਾਰੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਬੇਨਤੀ ਕੀਤੀ | ਇਸ ਮੌਕੇ ਗੁਰਪ੍ਰੀਤ ਸਿੰਘ ਐਡੀਸ਼ਨਲ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ), ਜਸਵੰਤ ਸਿੰਘ ਬਾਜਵਾ ਇੰਚਾਰਜ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਬਾਜਵਾ ਕਲਾਂ, ਬੀਬੀ ਕਿਰਨਦੀਪ ਕੌਰ ਸਹਾਇਕ ਇੰਚਾਰਜ, ਸ਼ਮਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ, ਗੁਰਮੇਲ ਸਿੰਘ, ਭਾਈ ਸੁਖਜੀਤ ਸਿੰਘ ਹੈੱਡਗ੍ਰੰਥੀ, ਭਾਈ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |