07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਾਜ਼ਾਰ ਸ਼ੇਖ਼ਾਂ ਚੌਕ ਫੁੱਲਾਂ ਵਾਲਾ ਦੇ ਜਸਵਿੰਦਰ ਸਿੰਘ ਪ੍ਰਧਾਨ ਨਿਯੁਕਤ <br/>

ਪ੍ਰਧਾਨ ਬਣਨ 'ਤੇ ਬਾਕੀ ਦੁਕਾਨਦਾਰਾਂ ਦੇ ਨਾਲ ਜਸਵਿੰਦਰ ਸਿੰਘ | ਤਸਵੀਰ: ਮੁਨੀਸ਼ <br/> 18-10-2025
ਜਲੰਧਰ, 17 ਅਕਤੂਬਰ (ਸ਼ਿਵ)-ਬਾਜ਼ਾਰ ਸ਼ੇਖ਼ਾਂ, ਚੌਕ ਫੁੱਲਾਂ ਵਾਲਾ ਦੇ ਦੁਕਾਨਦਾਰਾਂ ਦੀ ਹੋਈ ਇੱਕ ਮੀਟਿੰਗ ਵਿਚ ਜਸਵਿੰਦਰ ਸਿੰਘ ਸਚਦੇਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ | ਜਸਵਿੰਦਰ ਸਿੰਘ ਨੇ ਬਾਜ਼ਾਰ ਸ਼ੇਖ਼ਾਂ ਚੌਕ ਫੁੱਲਾਂ ਵਾਲਾ ਸ਼ਾਪ ਕੀਪਰ ਐਸੋਸੀਏਸ਼ਨ ਦਾ ਪ੍ਰਧਾਨ ਬਣਨ 'ਤੇ ਸਾਰਿਆਂ ਦਾ ਧੰਨਵਾਦ ਕੀਤੀ ਅਤੇ ਬਾਜ਼ਾਰ ਨੂੰ ਸੁੰਦਰ ਅਤੇ ਅਨੁਸ਼ਾਸਨ ਵਿਚ ਲਿਆਉਣ ਦਾ ਭਰੋਸਾ ਦਿੱਤਾ | ਸਾਰਿਆਂ ਨੇ ਗੁਰਦੁਆਰਾ ਸ਼ੇਖ਼ਾਂ ਬਾਜ਼ਾਰ ਵਿਚ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਪਵਨ ਨਾਰੰਗ ਅਤੇ ਰਾਜੇਸ਼ ਕੋਹਲੀ, ਸੁਭਾਸ਼ ਕੋਹਲੀ, ਜਲੰਧਰ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕਪੂਰ, ਜੁਆਏ ਮਲਿਕ, ਸੰਜੀਵ ਤਲਵਾਰ, ਰੈਣਕ ਬਾਜ਼ਾਰ ਐਸੋਸੀਏਸ਼ਨ, ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ, ਜਨਰਲ ਸਕੱਤਰ ਪ੍ਰਵੀਨ ਕੁਮਾਰ ਹਾਂਡਾ ਨੇ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਨੀਲ ਮੈਣੀ, ਅੰਕੁਸ਼ ਸੂਰੀ, ਗੁਲਸ਼ਨ ਛਾਬੜਾ, ਰਾਹੁਲ ਬਾਹਰੀ, ਰਾਜੀਵ ਮੁੰਜਾਲ, ਵੀਨਸ ਗਾਬਾ, ਯੋਗੇਸ਼ ਨੰਦਾ, ਰਿਸ਼ੂ ਚਾਵਲਾ, ਜਸਪਾਲ ਸਿੰਘ ਗੁਲ੍ਹਾਟੀ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਿੱਤ ਕੁਮਾਰ ਤੇ ਹੋਰ ਹਾਜਰ ਸਨ |

ਪਿਛਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਪਿੰਗਲਾ ਘਰ 'ਚ ਦੀਵਾਲੀ ਮਨਾਈ <br/> ਅਗਲੀ ਖ਼ਬਰ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤ ਸਿਰਜਣ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।