07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤ ਸਿਰਜਣ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਪਵਨ ਖਰਬੰਦਾ)-ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਵਿਦਿਆਰਥੀਆਂ ਨੇ ਭਾਸ਼ਾ ਵਿਭਾਗ ਵੱਲੋਂ ਕਿਰਾਏ ਗਏ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਕਵਿਤਾ ਰਚਨਾ ਵਿੱਚ ਜੈਸਮੀਨ ਕੌਰ ਨੇ ਪਹਿਲਾ, ਜਪਨੀਤ ਮਾਨ ਨੇ ਦੂਸਰਾ ਸਥਾਨ ਹਾਸਲ ਕੀਤਾ | ਲੇਖ ਰਚਨਾ 'ਚ ਅੰਮਿ੍ਤਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਹਾਣੀ ਰਚਨਾ ਵਿੱਚ ਸੁਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਅਤੇ ਸਰਟੀਫਿਕੇਟ ਦਿੱਤੇ ਗਏ | ਸਕੂਲ ਮੈਨੇਜਿੰਗ ਕਮੇਟੀ ਦੇ ਮੈਨੇਜਰ ਜਸਜੀਤ ਸਿੰਘ ਰਾਏ ਅਤੇ ਪਿ੍ੰਸੀਪਲ ਸਰਦਾਰ ਤੇਗਾ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਬਾਜ਼ਾਰ ਸ਼ੇਖ਼ਾਂ ਚੌਕ ਫੁੱਲਾਂ ਵਾਲਾ ਦੇ ਜਸਵਿੰਦਰ ਸਿੰਘ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਪੰਜਾਬ ਨਿਆਂ ਮੋਰਚਾ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।