07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਨਿਆਂ ਮੋਰਚਾ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਚੰਦੀਪ ਭੱਲਾ)-ਅੱਜ ਪੰਜਾਬ ਨਿਆਂ ਮੋਰਚਾ ਵੱਲੋਂ ਜਲੰਧਰ ਡੀ.ਸੀ. ਦੇ ਨਾਂਅ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ ਨਵਦੀਪ ਸਿੰਘ ਨੂੰ ਦਿੱਤਾ, ਜਿਸ ਵਿਚ ਪੰਜਾਬ ਵਿਚ ਬਾਹਰੋਂ ਆ ਕੇ ਬਿਨਾਂ ਵੈਰੀਫਿਕੇਸ਼ਨ ਕਿਰਾਏ 'ਤੇ ਘਰ ਲੈ ਕੇ ਰਹਿ ਰਹੇ ਲੋਕਾਂ ਪ੍ਰਤੀ ਗੰਭੀਰ ਚਿੰਤਾ ਜਤਾਈ | ਜਿਸ ਦੌਰਾਨ ਹਰਸ਼ ਝਾਂਜੀ ਸੰਯੋਜਕ ਪੰਜਾਬ ਨਿਆਂ ਮੋਰਚਾ ਵੱਲੋਂ ਕਿਹਾ ਗਿਆ ਕਿ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰੀ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿਚ ਅਜਿਹੀਆਂ ਅਣ-ਪੁਖ਼ਤਾ ਬਸਤੀਆਂ 'ਚ ਕਿਰਾਏਦਾਰ ਵਧ ਰਹੇ ਹਨ, ਜਿਨ੍ਹਾਂ ਦੀ ਪਛਾਣ, ਰਿਹਾਇਸ਼ ਜਾਂ ਕਾਨੂੰਨੀ ਦਸਤਾਵੇਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂ ਕਿ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ¢ ਇਸ ਤਰ੍ਹਾਂ ਦੇ ਬਿਨਾਂ ਰਜਿਸਟ੍ਰੇਸ਼ਨ ਦੇ ਰਹਿਣ ਵਾਲੇ ਲੋਕਾਂ ਕਾਰਨ ਕਾਨੂੰਨੀ ਤੇ ਸੁਰੱਖਿਆ ਸੰਬੰਧੀ ਚੁਨੌਤੀਆਂ ਪੈਦਾ ਹੋ ਰਹੀਆਂ ਹਨ ¢ ਪੰਜਾਬ ਨਿਆਂ ਮੋਰਚਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ 'ਤੇ ਤੁਰੰਤ ਕਦਮ ਚੁੱਕਦੇ ਹੋਏ ਕਿਰਾਏਦਾਰਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਸੰਪਤੀ ਮਾਲਕਾਂ ਦੀ ਵਿਸਥਾਰਤ ਤਸਦੀਕ (ਆਧਾਰ ਕਾਰਡ, ਡੋਮਿਸਾਈਲ ਅਤੇ ਪੁਲਿਸ ਰਿਕਾਰਡਾਂ ਰਾਹੀਂ) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤੇ ਨਾਲ ਹੀ ਨਗਰ ਨਿਗਮ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਡੇਟਾ ਨੂੰ ਆਪਸ ਵਿਚ ਜੋੜ ਕੇ ਇੱਕ ਇਕੱਠੀ ਪ੍ਰਣਾਲੀ ਤਿਆਰ ਕੀਤੀ ਜਾਵੇ ਤਾਂ ਜੋ ਕਿਸੇ ਵੀ ਗੈਰ-ਕਾਨੂੰਨੀ ਰਿਹਾਇਸ਼ ਜਾਂ ਪਛਾਣ ਦੇ ਗ਼ਲਤ ਇਸਤੇਮਾਲ ਨੂੰ ਰੋਕਿਆ ਜਾ ਸਕੇ¢ ਇਸ ਮੌਕੇ ਪੰਜਾਬ ਨਿਆਂ ਮੋਰਚਾ ਸਹਿ ਸੰਯੋਜਕ ਸਮਰੋਲ ਅਤੇ ਏਕਮਜੋਤ ਸਿੰਘ, ਐਡਵੋਕੇਟ ਅਮਿਤ ਸੰਧਾ, ਐਡਵੋਕੇਟ ਪੁਰਸ਼ੋਤਮ ਕਪੂਰ , ਐਡਵੋਕੇਟ ਤਰਸੇਮ ਸਿੰਘ, ਐਡਵੋਕੇਟ ਭਾਵਨਾ ਸ਼ਰਮਾ, ਐਡਵੋਕੇਟ ਕਿਰਨਦੀਪ ਕੌਰ ਅਤੇ ਤਰਸੇਮ ਟਾਕ ਮੌਜੂਦ ਸਨ ¢

ਪਿਛਲੀ ਖ਼ਬਰ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤ ਸਿਰਜਣ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ... ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ਨੈਸ਼ਨਲ ਅਚੀਵਰਜ਼ ਐਵਾਰਡਜ਼ 'ਚ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।