07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੀ.ਟੀ. ਯੂਨੀਵਰਸਿਟੀ ਨੇ ਨੈਸ਼ਨਲ ਅਚੀਵਰਜ਼ ਐਵਾਰਡਜ਼ 'ਚ ਮਾਰੀ ਬਾਜ਼ੀ <br/>

ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਵਲੋਂ ਨੈਸ਼ਨਲ ਅਚੀਵਰਜ਼ ਐਵਾਰਡਜ਼ ਦੀ ਮੇਜ਼ਬਾਨੀ ਕੀਤੀ ਗਈ, ਜਿਸ ਨੂੰ ਨੈਸ਼ਨਲ ਐਜੂਟਰਸਟ ਆਫ ਇੰਡੀਆ ਵੱਲੋਂ ਕਰਵਾਇਆ ਗਿਆ | ਇਸ ਸਮਾਗਮ 'ਚ ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਦੇ 28 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸ਼ਤਰੀ, ਅਕਾਦਮਿਕ ਲੀਡਰ ਅਤੇ ਇੰਸਟੀਚਿਊਸ਼ਨ ਹੈੱਡ ਹਾਜ਼ਰ ਹੋਏ ¢ ਇਸ ਮੌਕੇ ਚਿਤਕਾਰਾ ਯੂਨੀਵਰਸਿਟੀ (ਪਟਿਆਲਾ), ਕਿ੍ਰੋਰੀਮਲ ਕਾਲਜ (ਦਿੱਲੀ), ਚੰਡੀਗੜ੍ਹ ਯੂਨੀਵਰਸਿਟੀ, ਆਰਮੀ ਇੰਸਟੀਚਿਊਟ ਆਫ ਐਜੂਕੇਸ਼ਨ (ਗ੍ਰੇਟਰ ਨੋਇਡਾ) ਤੇ ਗੀਤਾ ਯੂਨੀਵਰਸਿਟੀ (ਪਾਣੀਪਤ) ਵਰਗੀਆਂ ਮਸ਼ਹੂਰ ਸੰਸਥਾਵਾਂ ਨੇ ਵੀ ਭਾਗ ਲਿਆ ¢ ਇਸ ਮੌਕੇ ਮੁੱਖ ਮਹਿਮਾਨ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਅਤੇ ਸੀ.ਈ.ਓ. ਸਮਰਥ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਦੇਵਿੰਦਰ ਸਿੰਘ ਨੂੰ ਕਮਿਊਨਿਟੀ ਆਫ ਐਂਗੇਜਮੈਂਟ ਚੈਂਪੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ¢ ਜਦਕਿ ਡਾ. ਮਨਦੀਪ ਕÏਰ ਨੇ ਯੰਗ ਵੂਮੈਨ ਲੀਡਰ ਇਨ ਐਜੂਕੇਸ਼ਨ 'ਚ ਦੂਜਾ ਤੇ ਡਾ. ਸਤਵੀਰ ਸਿੰਘ ਨੂੰ ਯੰਗ ਰਿਸਰਚਰ ਐਵਾਰਡ (ਤੀਜਾ ਸਥਾਨ) ਮਿਲਿਆ ¢ ਇਸ ਤੋਂ ਇਲਾਵਾ ਡਾ. ਸਿਮਰਨਜੀਤ ਕÏਰ ਗਿੱਲ ਨੂੰ ਬੈਸਟ ਪਿ੍ੰਸਿਪਲ ਫਾਰ ਅਕਾਦਮਿਕ ਐਕਸੀਲੈਂਸ, ਡਾ. ਅਰਵਿੰਦ ਕੁਮਾਰ ਨੂੰ ਡਿਜਿਟਲ ਟ੍ਰਾਂਸਫਰਮੇਸ਼ਨ ਲੀਡਰ ਤੇ ਸੀ.ਟੀ. ਯੂਨੀਵਰਸਿਟੀ ਨੂੰ ਮੋਸਟ ਪ੍ਰੋਗ੍ਰੈਸਿਵ ਰੂਰਲ ਇੰਸਟੀਚਿਊਸ਼ਨ ਦਾ ਸਨਮਾਨ ਪ੍ਰਾਪਤ ਹੋਇਆ ¢ ਇਸ ਪ੍ਰਾਪਤੀ 'ਤੇ ਸੀ.ਟੀ. ਗਰੁੱਪ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੀ ਫੈਕਲਟੀ ਅਤੇ ਵਿਦਿਆਰਥੀ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਹੋ ਰਹੇ ਹਨ ¢ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਇਹ ਉਪਲਬਧੀਆਂ ਸਾਡੇ ਅਧਿਆਪਕਾਂ, ਖੋਜਕਰਤਿਆਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ ਦਾ ਨਤੀਜਾ ਹਨ ¢

ਪਿਛਲੀ ਖ਼ਬਰ ਪੰਜਾਬ ਨਿਆਂ ਮੋਰਚਾ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਸਿਵਲ ਹਸਪਤਾਲ ਨੇ ਐੱਨ.ਆਰ.ਪੀ. ਵਰਕਸ਼ਾਪ ਨਾਲ ਨਵਜੰਮੇ ਬੱਚਿਆਂ ਦੀ ਦੇਖ਼ਭਾਲ ਨੂੰ ਦਿੱਤਾ ਹੁਲਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।