ਜੰਡਿਆਲਾ ਮੰਜਕੀ, 17 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਹਲਕਾ ਨਕੋਦਰ ਦੀਆਂ ਛੇ ਕਰੋੜ ਦੀ ਲਾਗਤ ਨਾਲ ਉਨਤਾਲੀ ਸੰਪਰਕ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨਵੀਆਂ ਬਣ ਰਹੀਆਂ ਸੜਕਾਂ ਦਾ ਉਦਘਾਟਨ ਕਰਨ ਸਮੇਂ ਉਪਰੋਕਤ ਵਿਚਾਰ ਪ੍ਰਗਟ ਕੀਤੇ | ਇਹਨਾਂ ਸੜਕਾਂ ਵਿੱਚ ਰਾਮੇਵਾਲ ਤੋਂ ਗੋਰਸੀਆਂ ਨਿਹਾਲ ਤੱਕ 2.7 ਕਿੱਲੋਮੀਟਰ, ਸੈਦੋਵਾਲ ਤੋਂ ਨੂਰਮਹਿਲ ਤਲਵਣ ਤੱਕ ਵਾਇਆ ਸਾਗਰਪੁਰ, ਗੁੰਮਟਾਲਾ ਅਤੇ ਕੰਦੋਲਾ ਕਲਾਂ ਦੀ ਕੁੱਲ ਲੰਬਾਈ 7.54 ਕਿੱਲੋਮੀਟਰ, ਇਸੇ ਤਰ੍ਹਾਂ ਕੰਦੋਲਾ ਖੁਰਦ ਤੋਂ ਪਾਸਲਾ ਤੱਕ ਸੜਕ ਦੀ ਕੁੱਲ ਲੰਬਾਈ 1.74 ਕਿੱਲੋਮੀਟਰ,ਪਿੰਡ ਡੱਲਾ ਤੋਂ ਕੰਦੋਲਾ ਕਲਾਂ ਤੱਕ ਸੜਕ ਵਾਇਆ ਚੀਮਾਂ ਦੀ ਕੁੱਲ ਲੰਬਾਈ 1.20 ਕਿੱਲੋਮੀਟਰ, ਫਰਵਾਲਾ- ਸੈਦੋਵਾਲ ਤੱਕ ਸੜਕ ਦੀ ਕੁੱਲ ਲੰਬਾਈ 1.74 ਕਿੱਲੋਮੀਟਰ, ਮਿਠੜਾ ਤੋਂ ਗੁਰਦੁਆਰਾ ਬਾਬਾ ਸ਼ਹੀਦਾਂ ਵਾਲੀ ਦੀ ਕੁੱਲ ਲੰਬਾਈ 1.55 ਕਿੱਲੋਮੀਟਰ,ਭਾਰਵਾਜੀਆਂ ਤੋਂ ਮਿੱਠੜਾ, ਬੁੰਡਾਲਾ ਤੱਕ ਸੜਕ ਦੀ ਕੁੱਲ ਲੰਬਾਈ 1.75 ਕਿੱਲੋਮੀਟਰ, ਗੁਰਦੁਆਰਾ ਪੰਜਵੀ ਪਾਪਤਸ਼ਾਹੀ ਤੋਂ ਭਾਰਦਵਾਜੀਆਂ ਤੱਕ ਸੜਕ ਦੀ ਕੁੱਲ ਲੰਬਾਈ 1.89 ਕਿੱਲੋਮੀਟਰ,ਚੀਮਾਂ ਖੁਰਦ ਤੋਂ ਸਿੱਧਮ ਮੁਸਤੱਦੀ ਦੀ ਕੁੱਲ ਲੰਬਾਈ 1.08 ਕਿੱਲੋਮੀਟਰ,ਫਿਲੌਰ-ਨੂਰਮਹਿਲ ਸੜਕ ਤੋਂ ਬੰਡਾਲਾ ਸੜਕ ਵਾਇਆ ਚੀਮਾਂ ਖੁਰਦ ਸੜਕ ਦੀ ਕੁੱਲ ਲੰਬਾਈ 2.38 ਕਿੱਲੋਮੀਟਰ ਹੈੈ | ਇਹਨਾਂ ਸੜਕਾਂ ਦੀ ਲਾਗਤ ਅਤੇ 5 ਸਾਲਾਂ ਦੀ ਦੇਖਭਾਲ ਦੀ ਲਾਗਤ ਵੀ ਕੁੱਲ ਲਾਗਤ ਵਿੱਚ ਸ਼ਾਮਿਲ ਕੀਤੀ ਗਈ ਹੈ | ਇਸ ਮੌਕੇ ਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਬਲਾਕ ਪ੍ਰਧਾਨ ਮਨਜੀਤ ਕੰਦੋਲਾ, ਬਲਾਕ ਪ੍ਰਧਾਨ ਹਨੀ ਆਦੇਕਾਲੀ, ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਗੁਰਮੀਤ ਕੌਰ ਸੰਘੇੜਾ, ਹਲਕਾ ਕੋਆਰਡੀਨੇਟਰ ਐਸ ਸੀ ਵਿੰਗ ਰਾਜੂ ਉੱਪਲ, ਹਲਕਾ ਕੋਆਰਡੀਨੇਟਰ ਯੂਥ ਵਿੰਗ ਰਜਨੀਸ਼ ਬੱਬਰ, ਹਲਕਾ ਕੋਆਰਡੀਨੇਟਰ ਮੀਡੀਆ ਵਿੰਗ ਗੁਰਪ੍ਰੀਤ ਸਿੰਘ ਰੰਧਾਵਾ, ਐੱਮ.ਸੀ. ਨੂਰਮਹਿਲ ਰਾਜੀਵ ਮਿਸਰ ਅਤੇ ਕਈ ਪਿੰਡਾਂ ਦੇ ਪੰਚ ਸਰਪੰਚ, ਪਾਰਟੀ ਵਰਕਰ ਹਾਜ਼ਰ ਸਨ |