05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ <br/>

ਗੁਰਦੁਆਰਾ ਸਿੰਘ ਸਭਾ, ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਗ੍ਰੰਥੀ ਭਾਈ ਵਰਿੰਦਰ ਸਿੰਘ | ਤਸਵੀਰ- ਸੁਖਦੀਪ ਸਿੰਘ <br/> 18-10-2025
ਸ਼ਾਹਕੋਟ, 17 ਅਕਤੂਬਰ (ਸੁਖਦੀਪ ਸਿੰਘ)-ਗੁਰਦੁਆਰਾ ਸਿੰਘ ਸਭਾ, ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਮਨਬੀਰ ਸਿੰਘ ਦੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਸੰਗਤਾਂ ਨੇ ਰਲਮਿਲ ਕੇ ਬਾਣੀ ਦੇ ਜਾਪ ਕੀਤੇ ਅਤੇ ਬਾਰਹ ਮਾਹਾਂ ਦੇ ਪਾਠ ਤੇ ਕਥਾ ਵਿਚਾਰਾਂ ਹੋਈਆਂ | ਗ੍ਰੰਥੀ ਭਾਈ ਵਰਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਨ ਲਈ ਪ੍ਰੇਰਿਆ ਗਿਆ | ਸਮਾਪਤੀ ਮੌਕੇ ਸੰਗਤਾਂ ਨੂੰ ਚਾਹ ਦੇ ਲੰਗਰ ਵਰਤਾਏ ਗਏ | ਇਸ ਮੌਕੇ ਕਰਨੈਲ ਸਿੰਘ, ਰਣਜੀਤ ਸਿੰਘ, ਰਣਬੀਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਕੇਵਲ ਸਿੰਘ, ਰੁਪਿੰਦਰਜੀਤ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕੇ ਵਿੱਚ 6 ਕਰੋੜ ਦੀ ਲਾਗਤ ਨਾਲ 39 ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ-ਵਿਧਾਇਕਾ ਇੰਦਰਜੀਤ ਕੌਰ ਮਾਨ <br/... ਅਗਲੀ ਖ਼ਬਰ 'ਆਪ' ਆਗੂਆਂ ਵਲੋਂ ਰਾਜ ਕੁਮਾਰ ਬਾਂਸਲ ਤੇ ਪਰਮਵੀਰ ਸਿੰਘ ਪੰਮਾ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।