04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਈ.ਵੀ.ਐੱਫ਼ ਮਾਹਿਰ ਡਾ. ਮੀਨੂੰ ਭਨੋਟ ਨੂੰ ਮਿਲਿਆ 'ਧਨਵੰਤਰੀ ਪੁਰਸਕਾਰ-2025' ਸਨਮਾਨ

ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)-ਸ੍ਰੀ ਧਨਵੰਤਰੀ ਜਯੰਤੀ ਦੇ ਜਸ਼ਨ ਮਨਾਉਣ ਲਈ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮਜ਼ ਆਫ਼ ਮੈਡੀਸਨ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ (ਹੁਸ਼ਿਆਰਪੁਰ) ਅਤੇ ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ (ਪੰਜਾਬ) ਵਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਇਕ ਸੂਬਾ ਪੱਧਰੀ ਸਮਾਗਮ ਦੌਰਾਨ, ਜਲੰਧਰ ਵਿਖੇ ਬੇ-ਔਲਾਦਪਨ ਦੇ ਇਲਾਜ ਲਈ ਮਸ਼ਹੂਰ 'ਐਡਵਾਂਸਡ ਫਰਟੀਲਿਟੀ ਸੈਂਟਰ' ਦੀ ਲੈਬ ਡਾਇਰੈਕਟਰ ਡਾ. ਮੀਨੂੰ ਭਨੋਟ ਨੂੰ 'ਧਨਵੰਤਰੀ ਪੁਰਸਕਾਰ-2025' ਨਾਲ ਸਨਮਾਨਿਤ ਕੀਤਾ ਗਿਆ ਹੈ | ਡਾ. ਮੀਨੂੰ ਭਨੋਟ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਆਈ.ਵੀ.ਐੱਫ਼. ਦੇ ਖੇਤਰ 'ਚ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ | ਸਮਾਗਮ ਦੌਰਾਨ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਵਾਈਸ ਚਾਂਸਲਰ ਡਾ. ਸੰਜੀਵ ਸੂਦ, ਐੱਨ.ਸੀ.ਆਈ.ਐੱਸ.ਐੱਮ. ਦੇ ਸਾਬਕਾ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਖੋਜ ਅਤੇ ਮੈਡੀਕਲ ਸਿੱਖਿਆ ਦੇ ਨਿਰਦੇਸ਼ਕ ਡਾ. ਅਵਨੀਸ਼ ਕੁਮਾਰ, ਆਯੁਰਵੈਦਿਕ ਅਤੇ ਯੂਨਾਨੀ ਮੈਡੀਸਨ ਪ੍ਰਣਾਲੀ ਬੋਰਡ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਨੀਮਾ ਦੀ ਰਾਸ਼ਟਰੀ ਇਕਾਈ ਦੇ ਸਕੱਤਰ ਜਨਰਲ ਡਾ. ਪਰਵਿੰਦਰ ਬਜਾਜ ਅਤੇ ਨੀਮਾ ਸੈਂਟਰਲ ਕੌਂਸਲ ਦੇ ਮੁੱਖ ਬੁਲਾਰੇ ਡਾ. ਵਿਸ਼ਾਲ ਭਨੋਟ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਏ.ਪੀ.ਜੇ. ਸਕੂਲ 'ਚ ਗਰੀਨ ਦੀਵਾਲੀ ਦੇ ਸੰਦੇਸ਼ ਨਾਲ ਦੀਵਾਲੀ ਮਨਾਈ <br/> ਅਗਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਮਨਾਈ ਵਾਤਾਵਰਨ ਅਨੁਕੂਲ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।