ਜਲੰਧਰ, 17 ਅਕਤੂਬਰ (ਪਵਨ ਖਰਬੰਦਾ)-ਏ.ਪੀ.ਜੇ. ਸਕੂਲ ਮਹਾਵੀਰ ਮਾਰਗ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਜ਼ਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ¢ ਵਿਦਿਆਰਥੀਆਂ ਨੇ ਮਨਮੋਹਕ ਨਾਚ ਪੇਸ਼ ਕੀਤਾ¢ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਗ੍ਰੀਨ ਦੀਵਾਲੀ ਦੇ ਵਿਸ਼ੇ 'ਤੇ ਇੱਕ ਜੀਵੰਤ ਨੁੱਕੜ ਨਾਟਕ ਪੇਸ਼ ਕੀਤਾ, ਜੋ ਵਾਤਾਵਰਣ ਸੁਰੱਖਿਆ ਦਾ ਇੱਕ ਸ਼ਕਤੀਸ਼ਾਲੀ ਸੁਨੇਹਾ ਦਿੰਦਾ ਹੈ¢ ਵਿਦਿਆਰਥੀਆਂ ਨੇ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਵੀ ਲਿਆ ¢ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਦੇ ਹਿੱਸੇ ਵਜੋਂ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ¢ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ, ਦੀਵੇ ਸਜਾਉਣ ਅਤੇ ਦੀਵਾਲੀ ਨਾਲ ਸਬੰਧਿਤ ਵੱਖ-ਵੱਖ ਕਲਾ ਗਤੀਵਿਧੀਆਂ ਵਿੱਚ ਹਿੱਸਾ ਲਿਆ ¢ ਪਹਿਲੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਰੰਗੀਨ ਮੋਮਬੱਤੀਆਂ ਸਜਾਈਆਂ ਜਦੋਂ ਕਿ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਕਰਸ਼ਕ ਪਲੇਟਾਂ ਸਜਾ ਕੇ ਆਪਣੀ ਸਿਰਜਣਾਤਮਿਕਤਾ ਦਾ ਪ੍ਰਦਰਸ਼ਨ ਕੀਤਾ ¢ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੀਨ ਦੀਵਿਆਂ ਨਾਲ ਪੂਰੇ ਮਾਹੌਲ ਨੂੰ ਰੌਸ਼ਨ ਕੀਤਾ¢ ਸਕੂਲ ਵਿੱਚ ਖੁਸ਼ੀ ਅਤੇ ਸਕਾਰਾਤਮਕ ਊਰਜਾ ਦਾ ਮਾਹੌਲ ਫੈਲਿਆ ਹੋਇਆ ਸੀ¢ ਦੀਵੇ ਜਗਾ ਕੇ ਵਿਦਿਆਰਥੀਆਂ ਨੇ ਇਹ ਸੰਦੇਸ਼ ਦਿੱਤਾ ਕਿ ਰੌਸ਼ਨੀ ਹਮੇਸ਼ਾ ਹਨੇਰੇ 'ਤੇ ਜਿੱਤ ਪ੍ਰਾਪਤ ਕਰਦੀ ਹੈ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੁੰਦੀ ਹੈ ¢ਸਕੂਲ ਪਿ੍ੰਸੀਪਲ ਸ਼੍ਰੀ ਯਸ਼ ਪਾਲ ਸ਼ਰਮਾ, ਵਾਈਸ ਪਿ੍ੰਸੀਪਲ ਸ਼੍ਰੀਮਤੀ ਆਰਤੀ ਸ਼ੋਰੀ ਭੱਟ, ਅਤੇ ਪ੍ਰੀ-ਪ੍ਰਾਇਮਰੀ ਇੰਚਾਰਜ ਸ਼੍ਰੀਮਤੀ ਜਾਗਿ੍ਤੀ ਸ਼ਰਮਾ ਨੇ ਇਸ ਮÏਕੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ¢ ਪ੍ਰੀ-ਪ੍ਰਾਇਮਰੀ ਇੰਚਾਰਜ ਸ਼੍ਰੀਮਤੀ ਜਾਗਿ੍ਤੀ ਸ਼ਰਮਾ ਨੇ ਬੱਚਿਆਂ ਨੂੰ 'ਪਟਾਕਿਆਂ ਨੂੰ ਨਾਂਹ' ਕਹਿ ਕੇ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ¢