ਮਹਿਤਪੁਰ, 17 ਅਕਤੂਬਰ (ਲਖਵਿੰਦਰ ਸਿੰਘ)-ਮਹਿਤਪਰ ਦੀਆ ਸਮੂਹ ਸ੍ਰੀ ਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕਿ ਮਹਾਰਾਜ, ਡਾ.ਭੀਮ ਰਾਓ ਅੰਬੇਡਕਰ, ਸ਼ਹੀਦ ਭਗਤ ਸਿੰਘ ਸਭਾਵਾਂ ਨੇ ਸਾਂਝੇ ਤੌਰ 'ਤੇ ਏ.ਡੀ.ਜੀ.ਪੀ ਵਾਈ ਪੂਰਨ ਕੁਮਾਰ ਦੇ ਪਰਵਿਾਰ ਨੂੰ ਇਨਸਾਫ਼ ਦਵਾਉਣ ਲਈ ਕੈਡਾਲ ਮਾਰਚ ਕੱਢਿਆ ਗਿਆ, ਜੋ ਦਾਣਾ ਮੰਡੀ ਦੇ ਨਜ਼ਦੀਕ ਤੋ ਸ਼ੁਰੂ ਹੋ ਕੇ ਡਾਕਟਰ ਭੀਮ ਰਾਓ ਅੰਬੇਡਕਰ ਚੌਕ ਮਹਿਤਪੁਰ ਵਿਖੇ ਸਮਾਪਤ ਹੋਇਆ | ਇਸ ਮੌਕੇ ਤਰਸੇਮ ਪੀਟਰ ਪ੍ਰਧਾਨ ਪੇਡੂ ਮਜਦੂਰ ਯੂਨੀਅਨ ਪੰਜਾਬ, ਸ੍ਰੀਮਤੀ ਅਨੀਤਾ ਪੀਟਰ ਇਸਤਰੀ ਜਾਗਰਤੀ ਮੰਚ ਦੇ ਪ੍ਰਧਾਨ, ਕਸ਼ਮੀਰੀ ਲਾਲ ਅਤੇ ਨਰਿੰਦਰ ਸਿੰਘ ਖਾਲਸਾ ਨੇ ਸੰਬੋਧਨ ਵਿੱਚ ਨੇ ਕਿਹਾ ਕਿ ਭਾਰਤ ਵਿੱਚ ਪਿਛਲੇ ਦਿਨਾਂ ਤੋਂ ਦਲਿਤ ਪੱਛੜੇ ਵਰਗ ਦੇ ਜੋ ਅਧਿਕਾਰੀ ਆਪਣੀ ਮਿਹਨਤ ਨਾਲ ਸਰਭਉੱਚ ਅਹੁਦਿਆ ਤੇ ਪਹੁੰਚੇ ਹਨ | ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ | ਏ.ਡੀ.ਜੀ.ਪੀ ਵਾਈ ਪੂਰਨ ਕੁਮਾਰ ਵਰਗੇ ਇਮਾਨਦਾਰ ਅਫ਼ਸਰ ਜਿਸ ਨੂੰ ਵੀ ਜਾਤ ਅਭਿਮਾਨੀ ਅਧਿਕਾਰੀਆ ਤੋ ਤੰਗ ਕੀਤਾ ਗਿਆ ਜਿਸ ਨੇ ਖੁਦਖੁਸ਼ੀ ਕਰ ਲਈ ਅਫ਼ਸੋਸ ਦੀ ਗੱਲ ਹੈ | ਜਿਨ੍ਹਾਂ ਅਧਿਕਾਰੀਆ ਤੋ ਤੰਗ ਆ ਕੇ ਏ.ਡੀ.ਜੀ.ਪੀ ਵਾਈ ਪੂਰਨ ਕੁਮਾਰ ਨੇ ਖੁਦਖੁਸ਼ੀ ਕੀਤੀ ਹੈ | ਉਨ੍ਹਾਂ ਅਧਿਕਾਰੀਆ ਖਿਲਾਫ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਹੀ ਕਰ ਰਿਹਾ ਹੈ ਜਿਸ ਸਬੰਧੀ ਮਹਿਤਪੁਰ ਵਿੱਚ ਵੱਖ ਵੱਖ ਜੱਥੇਬੰਦੀਆ ਦੇ ਆਗੂਆ ਨੇ ਕੈਡਲ ਮਾਰਚ ਕੱਢਿਆ ਹੈ ਅਗਰ ਏ.ਡੀ.ਜੀ.ਪੀ ਰੈਕ ਦੇ ਅਧਿਕਾਰੀ ਨੂੰ ਇਨਸਾਫ਼ ਨਹੀ ਮਿਲਿਆ ਤਾ ਆਮ ਲੋਕ ਨੂੰ ਇਨਸਾਫ਼ ਕਿਵੇ ਮਿਲੇਗਾ | ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਉਨਾਂ ਦੇ ਪਰਿਵਾਰ ਉਪਰ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ | ਪੂਰਾ ਦਲਿਤ ਸਮਾਜ ਇਸ ਸਮੇ ਏ.ਡੀ.ਜੀ. ਪੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਹੈ ਅਤੇ ਉਸ ਪਰਿਵਾਰ ਨਾਲ ਡੱਟ ਕੇ ਖੜ੍ਹਾ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਏ.ਡੀ.ਜੀ.ਪੀ ਵਾਈ ਪੂਰਨ ਕੁਮਾਰ ਖੁਦਖੁਸ਼ੀ ਮਾਮਲੇ ਨਾਲ ਸਬੰਧਿਤ ਦੋਸ਼ੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਤੋ ਸਖ਼ਤ ਸਜਾ ਦਿੱਤੀ ਜਾਵੇ | ਇਸ ਮੌਕੇ ਯੂਥ ਆਗੂ ਹਨੀ ਰਾਮੂਵਾਲੀਆ, ਠੇਕੇਦਾਰ ਪ੍ਰਸ਼ੋਤਮ ਲਾਲ, ਜੌਨੀ ਮਹੇ, ਸੰਜੀਵ ਕੁਮਾਰ ਸੋਨੂੰ, ਰਜਿੰਦਰ ਸਿੰਘ ਮੰਡ, ਰੋਸ਼ਨ ਲਾਲ ਰਾਮੂਵਾਲ, ਰਜਿੰਦਰ ਚੌਹਾਨ, ਨਵਦੀਪ ਮਹੇ, ਕੌਸਲਰ ਕਮਲ ਕਿਸ਼ੋਰ, ਨਵਜੋਤ ਸੈਣੀਵਾਲ ਜ਼ਿਲ੍ਹਾ ਆਗੂ, ਸੁਖਦੇਵ ਮੰਡਿਆਲਾ, ਕਸ਼ਮੀਰ ਮੰਡਿਆਲਾ,ਡਾਕਟਰ ਸੋਮ ਨਾਥ, ਸਾਬੀ ਮਹਿਤਪੁਰ, ਜੋਗ ਰਾਜ, ਰਾਕੇਸ਼ ਕੁਮਾਰ, ਮਾਸਟਰ ਅਮਨ ਕੁਮਾਰ, ਜਸਵੀਰ ਸੀ.ਡੀ ਸੰਗੋਵਾਲ, ਨਰਿੰਦਰ ਸੋਨੂੰ, ਰਾਕੇੇਸ਼ ਕੁਮਾਰ, ਨਤਿਨ ਕੁਮਾਰ, ਜਸਦੀਪ ਕੁਮਾਰ, ਅਮਨਦੀਪ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ |