ਜਲੰਧਰ, 17 ਅਕਤੂਬਰ (ਸ਼ਿਵ)-ਭਾਜਪਾ ਵਪਾਰ ਸੈੱਲ ਦੇ ਕਨਵੀਨਰ ਤੇ ਕਨਫੈਡਰੇਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਭਰਤ ਕਾਕੜੀਆ ਅਤੇ ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕਿਹਾ ਹੈ ਕਿ ਦੀਵਾਲੀ ਮਨਾਉਣ ਦਾ ਫ਼ੈਸਲਾ ਸੰਤ ਸਮਾਜ ਵਲੋਂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵਪਾਰੀਆਂ ਵਿਚ ਬਣੇ ਹੋਏ ਦੁਚਿੱਤੀ ਵਾਲੀ ਸਥਿਤੀ ਨੂੰ ਦੂਰ ਕਰਨ ਲਈ ਕੈਟ ਨੇ ਆਪਣੇ ਵੇਦ ਅਤੇ ਜੋਤਸ਼ੀ ਕਮੇਟੀ ਦੇ ਕਨਵੀਨਰ ਅਤੇ ਮਹਾਂਕਾਲ ਦੀ ਨਗਰੀ ਉਜੈਨ ਦੇ ਪ੍ਰਸਿੱਧ ਜੋਤਸ਼ ਆਚਾਰੀਆ ਦੁਰਗੇਸ਼ ਤਾਰੇ ਤੋਂ ਇਸ ਵਿਸ਼ੇ 'ਤੇ ਸਥਿਤੀ ਸਪਸ਼ਟ ਕਰਨ ਦੀ ਬੇਨਤੀ ਕੀਤੀ ਗਈ ਸੀ ਤਾਂ ਜੋ ਵਪਾਰੀਆਂ ਨੂੰ ਸਹੀ ਸਲਾਹ ਦੇ ਸਕੇ | ਸ੍ਰੀ ਤਾਰੇ ਨੇ ਬਿਕਰਮੀ ਸੰਵਤ 2082 ਦੇ ਦੀਵਾਲੀ ਦੇ ਸੰਬੰਧ ਵਿਚ ਵਿਚਾਰਾਂ ਕਰਨ ਤੋਂ ਬਾਅਦ ਦੀਵਾਲੀ 20 ਅਕਤੂਬਰ ਨੂੰ ਮਨਾਏ ਜਾਣ ਨੂੰ ਉਚਿਤ ਦੱਸਿਆ ਹੈ |