ਜਲੰਧਰ, 17 ਅਕਤੂਬਰ (ਅ. ਬ.)-ਸਕਸ਼ਮ ਸੁਸਾਇਟੀ ਵਲੋਂ ਐੱਚ. ਐਮ. ਵੀ. ਕਾਲਜ ਸਥਿਤ ਸ਼ਾਖਾ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ੍ਰੀਮਤੀ ਸੀਮਾ ਚੋਪੜਾ ਮੌਜੂਦ ਸਨ | ਇਸ ਮੌਕੇ ਨੇਤਰਹੀਣ ਵਿਦਿਆਰਥੀਆਂ ਨੇ ਦੀਵਾਲੀ 'ਤੇ ਆਧਾਰਿਤ ਕਵਿਤਾ ਅਤੇ ਭਜਨ ਸੁਣਾਏ ਤੇ ਇਸ ਦੇ ਨਾਲ ਹੀ ਦੀਵਾਲੀ ਨਾਲ ਸਬੰਧਿਤ ਕਹਾਣੀਆਂ ਵੀ ਸੁਣਾਈਆਂ ਗਈਆਂ | ਲਕਸ਼ਮੀ ਪੂਜਣ ਤੇ ਗੀਤਾਂ ਤੋਂ ਬਾਅਦ ਮਿਠਾਈ ਤੇ ਦੀਵਾਲੀ ਦੇ ਉਪਹਾਰ ਵੰਡੇ ਗਏ | ਨੇਤਰਹੀਣ ਬੱਚਿਆਂ ਲਈ ਆਮ ਬੱਚਿਆਂ ਵਰਗਾ ਕਿੰਦਰਗਾਰਡਨ ਸਕੂਲ ਚਲਾਉਣ ਵਾਲੀ ਸਕਸ਼ਮ ਦੀ ਜਨਰਲ ਸਕੱਤਰ ਦੀਪਿਕਾ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿਚ ਬਰੇਲ ਭਾਸ਼ਾ ਤੋਂ ਲੈ ਕੇ ਕੰਪਿਊਟਰ ਦੁਆਰਾ ਹਰ ਵਰਗ ਦੇ ਨੇਤਰਹੀਣ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ | ਸਕਸ਼ਮ ਦੇ ਵਿਦਿਆਰਥੀ ਖੇਡ ਅਤੇ ਪੜਾਈ ਨਾਲ ਜੁੜੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਂਦੇ ਹਨ | ਇਸ ਮੌਕੇ ਮੌਜੂਦ ਪ੍ਰਸਿੱਧ ਸਮਾਜ ਸੇਵਿਕਾ ਸ੍ਰੀਮਤੀ ਸੀਮਾ ਚੋਪੜਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੀਵਾਲੀ ਪ੍ਰਕਾਸ਼ ਉਤਸਵ ਦੀ ਤੁਲਨਾ ਸਕਸ਼ਮ ਸੁਸਾਇਟੀ ਨਾਲ ਕੀਤਾ ਜਾ ਸਕਦਾ ਹੈ ਜੋ ਕਿ ਨੇਤਰਹੀਣਾਂ ਦੇ ਜੀਵਨ ਵਿਚ ਪ੍ਰਕਾਸ਼ ਫੈਲਾਉਂਦੀ ਹੈ | ਬੱਚਿਆਂ ਨੂੰ ਪੜ੍ਹਾਈ ਦੇ ਨਾਲ ਭਵਿੱਖ ਵਿਚ ਚੰਗੀਆਂ ਨੌਕਰੀਆਂ ਲਈ ਤਿਆਰ ਵੀ ਕਰਦੀ ਹੈ | ਉਨ੍ਹਾਂ ਨੇ ਲੋਕਾਂ ਨੂੰ ਸਕਸ਼ਮ ਨਾਲ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਜੁੜਨ ਦਾ ਸੱਦਾ ਦਿੱਤਾ ਤਾਂ ਜੋ ਹਰ ਤਰਾਂ ਦਾ ਸਹਿਯੋਗ ਕਰਕੇ ਉਨ੍ਹਾਂ ਦੇ ਹਮਦਰਦ ਬਣਨ |