04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਰਿੰਦਰ ਸਿੰਘ ਘੁੰਮਣ ਦੀ ਯਾਦ ਵਿਚ ਮਾਡਲ ਟਾਊਨ ਤੋਂ ਕੱਢਿਆ ਮੋਮਬੱਤੀ ਮਾਰਚ

ਵਰਿੰਦਰ ਘੁੰਮਣ ਦੀ ਯਾਦ ਵਿਚ ਮੋਮਬੱਤੀ ਮਾਰਚ ਵਿਚ ਮੌਜੂਦ ਭੁਪਿੰਦਰ ਸਿੰਘ ਘੁੰਮਣ, ਰੌਬਿਨ ਸਾਂਪਲਾ, ਕਾਕੂ ਆਹਲੂਵਾਲੀਆ ਤੇ ਹੋਰ | (ਸੱਜੇ) ਮੋਮਬੱਤੀ ਮਾਰਚ ਵਿਚ ਸ਼ਾਮਿਲ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਤੇ ਹੋਰ ਲੋਕ | <br/> 18-10-2025
ਜਲੰਧਰ, 17 ਅਕਤੂਬਰ (ਸ਼ਿਵ)-ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ ਜਿਨ੍ਹਾਂ ਦਾ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੀ ਯਾਦ ਵਿਚ ਅੱਜ ਸਿਆਸੀ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਮਾਡਲ ਟਾਊਨ ਦੇ ਸ਼ਿਵਾਨੀ ਪਾਰਕ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਤੱਕ ਇੱਕ ਮੋਮਬੱਤੀ ਮਾਰਚ ਕੱਢ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੱੁਲ ਭੇਟ ਕੀਤੇ ਗਏ | ਇਸ ਮੌਕੇ ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਘੁੰਮਣ ਤੇ ਕਈ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਪੰਜਾਬ ਆਪ ਦੇ ਐੱਸ.ਸੀ. ਵਿੰਗ ਦੇ ਆਗੂ ਰੌਬਿਨ ਸਾਂਪਲਾ, ਸੀਨੀਅਰ ਆਗੂ ਕਾਕੂ ਆਹਲੂਵਾਲੀਆ, ਆਪ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ, ਭਾਜਪਾ ਆਗੂ ਮਨਜੀਤ ਸਿੰਘ ਟੀਟੂ ਤੇ ਹੋਰ ਲੋਕ ਵੀ ਮੌਜੂਦ ਸਨ | ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਨੇ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿਚ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ | ਉਨ੍ਹਾਂ ਕਿਹਾ ਕਿ ਵਰਿੰਦਰ ਘੁੰਮਣ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਸੀ | ਉਨ੍ਹਾਂ ਕਿਹਾ ਵਰਿੰਦਰ ਘੁੰਮਣ ਵਰਗੇ ਨÏਜਵਾਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰÏਸ਼ਨ ਕੀਤਾ ਹੈ | ਉੱਧਰ ਫਿਟ ਸੈਂਟਰਲ ਮੁਹਿੰਮ ਦੇ ਤਹਿਤ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ੀਡੈਂਸ ਪਾਰਕ ਵਿਚ ਵਾਲੀਬਾਲ ਅਤੇ ਬੈਡਮਿੰਟਨ ਕੋਰਟਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ | ਇਨ੍ਹਾਂ ਖੇਡ ਸਹੂਲਤਾਂ ਦਾ ਰਸਮੀ ਉਦਘਾਟਨ 23 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਕਰਨਗੇ¢ | ਨਿਤਿਨ ਕੋਹਲੀ ਨੇ ਦੱਸਿਆ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਪਾਰਕ ਦਾ ਨਾਮ ਵਰਿੰਦਰ ਸਿੰਘ ਘੁੰਮਣ ਦੇ ਨਾਮ 'ਤੇ ਰੱਖਿਆ ਜਾਵੇਗਾ, ਜੋ ਕਿ ਨਾ ਸਿਰਫ਼ ਭਾਰਤ ਵਿਚ ਸਗੋਂ ਇੱਕ ਵਿਸ਼ਵ ਪ੍ਰਸਿੱਧ ਸ਼ਾਕਾਹਾਰੀ ਬਾਡੀ ਬਿਲਡਰ ਸਨ¢ ਵਰਿੰਦਰ ਸਿੰਘ ਘੁੰਮਣ ਦੀ ਬੇਵਕਤੀ ਮÏਤ ਪੂਰੇ ਸ਼ਹਿਰ ਅਤੇ ਖੇਡ ਜਗਤ ਲਈ ਇੱਕ ਡੂੰਘਾ ਸਦਮਾ ਹੈ¢ ਮੋਮਬੱਤੀ ਮਾਰਚ ਦÏਰਾਨ ਉਨ੍ਹਾਂ ਘੁੰਮਣ ਦੀ ਯਾਦ ਵਿਚ ਕੁੱਝ ਅਜਿਹਾ ਕਰਨ ਬਾਰੇ ਸੋਚਿਆ ਜੋ ਨÏਜਵਾਨਾਂ ਲਈ ਇੱਕ ਮਿਸਾਲ ਬਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੁਆਰਾ ਯਾਦ ਰੱਖਿਆ ਜਾਵੇ¢ ਮੋਮਬੱਤੀ ਮਾਰਚ ਤੋਂ ਬਾਅਦ ਮੇਅਰ ਵਨੀਤ ਧੀਰ ਨਾਲ ਸਲਾਹ-ਮਸ਼ਵਰਾ ਕਰਕੇ ਇਹ ਫ਼ੈਸਲਾ ਲਿਆ ਗਿਆ ਕਿ ਘੁੰਮਣ ਦੇ ਨਾਮ 'ਤੇ ਖੇਡ ਸਹੂਲਤਾਂ ਅਤੇ ਜਨਤਕ ਥਾਵਾਂ ਸਮਰਪਿਤ ਕੀਤੀਆਂ ਜਾਣਗੀਆਂ | ਮੇਅਰ ਵਨੀਤ ਧੀਰ ਜਲਦੀ ਹੀ ਇੱਕ ਸੜਕ ਅਤੇ ਇੱਕ ਚÏਕ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਣਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਬਾਡੀ ਬਿਲਡਰ ਨੂੰ ਯਾਦ ਰੱਖ ਸਕਣ | ਇਸ ਮੌਕੇ ਆਪ ਦੇ ਸੀਨੀਅਰ ਆਗੂ ਕਾਕੂ ਆਹਲੂਵਾਲੀਆ ਨੇ ਵਰਿੰਦਰ ਸਿੰਘ ਘੁੰਮਣ ਦੀ ਬੇਵਕਤੀ ਅਤੇ ਰਹੱਸਮਈ ਮÏਤ ਦੀ ਉੱਚ ਪੱਧਰੀ, ਪਾਰਦਰਸ਼ੀ ਅਤੇ ਨਿਰਪੱਖ ਜਾਂਚ ਦੀ ਮੰਗ ਦੁਹਰਾਈ |
ਪਿਛਲੀ ਖ਼ਬਰ ਜਲੰਧਰ ਸ਼ਹਿਰ 'ਚ ਦੁਬਾਰਾ ਸਰਗਰਮ ਭਿਖਾਰੀ ਗਰੋਹ, ਪੁਲਿਸ ਮੁਹਿੰਮ ਦੀ ਨਾਕਾਮੀ ਸਾਹਮਣੇ ਆਈ ਅਗਲੀ ਖ਼ਬਰ ਸਕਸ਼ਮ ਸੁਸਾਇਟੀ ਨੇ ਨੇਤਰਹੀਣ ਵਿਦਿਆਰਥੀਆਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।