ਜਲੰਧਰ ਸ਼ਹਿਰ 'ਚ ਦੁਬਾਰਾ ਸਰਗਰਮ ਭਿਖਾਰੀ ਗਰੋਹ, ਪੁਲਿਸ ਮੁਹਿੰਮ ਦੀ ਨਾਕਾਮੀ ਸਾਹਮਣੇ ਆਈ
ਪਠਾਨਕੋਟ ਚÏਕ 'ਚ ਛੋਟੇ ਬੱਚੇ ਨੂੰ ਗੋਦ 'ਚ ਲੈ ਕੇ ਭੀਖ ਮੰਗਦੀਆਂ ਹੋਈਆਂ ਅÏਰਤਾਂ | (ਵਿਚਕਾਰ) ਬੇਸਹਾਰਾ ਜਾਨਵਰ ਦਾ ਸਹਾਰਾ ਲੈ ਭੀਖ ਮੰਗਦਾ ਹੋਇਆ ਬੱਚਾ | (ਸੱਜੇ) ਕਾਰਾਂ ਦੇ ਸ਼ੀਸ਼ੇ ਸਾਫ ਕਰ ਕੇ ਲੋਕਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੋਇਆ ਬੱਚਾ |
<br/>
ਸਿਗਨਲ 'ਤੇ ਹੋਈ ਲਾਲ ਬੱਤੀ ਦÏਰਾਨ ਗੱਡੀਆਂ ਵਾਲਿਆਂ ਕੋਲੋਂ ਭੀਖ ਮੰਗਦੀ ਹੋਈ ਛੋਟੀ ਬੱਚੀ |
<br/>
18-10-2025
ਬਿਨਾਂ ਪਹਿਚਾਣ ਪੱਤਰ ਦੇ ਰਹਿ ਰਹੇ ਸ਼ਹਿਰ ਵਿੱਚ ਸ਼ੱਕੀ ਲੋਕ
ਇਹ ਚਿੰਤਾ ਦਾ ਵਿਸ਼ਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਕੋਈ ਪਹਿਚਾਣ ਪੱਤਰ ਜਾਂ ਥਾਂ ਦੀ ਜਾਣਕਾਰੀ ਨਹੀਂ ਹੁੰਦੀ¢ ਪੁਲਿਸ ਵੱਲੋਂ ਪਹਿਲਾਂ ਚਲਾਈ ਗਈ ਕਾਰਵਾਈ ਦÏਰਾਨ ਕਈ ਭਿਖਾਰੀਆਂ ਨੂੰ ਪੁੱਛਗਿੱਛ ਲਈ ਲਿਆ ਗਿਆ ਸੀ, ਪਰ ਹੁਣ ਲੱਗਦਾ ਹੈ ਕਿ ਉਹ ਜਾਂ ਨਵੇਂ ਚਿਹਰੇ ਫਿਰ ਸ਼ਹਿਰ ਵਿੱਚ ਵਾਪਸ ਆ ਗਏ ਹਨ¢ ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਬਿਨਾਂ ਵੈਰੀਫਿਕੇਸ਼ਨ ਤੋਂ ਇਨ੍ਹਾਂ ਲੋਕਾਂ ਦਾ ਸ਼ਹਿਰ ਵਿੱਚ ਰਹਿਣਾ ਸੰਭਾਵਤ ਖ਼ਤਰਾ ਬਣ ਸਕਦਾ ਹੈ, ਕਿਉਂਕਿ ਕਈ ਵਾਰ ਅਜਿਹੇ ਗਰੋਹਾਂ ਦਾ ਨਸ਼ੇ ਅਤੇ ਚੋਰੀ-ਚਕਾਰੀ ਨਾਲ ਸੰਬੰਧ ਵੀ ਪਾਇਆ ਗਿਆ ਹੈ¢
ਭੀਖ ਦੇ ਪੈਸੇ ਬਣ ਰਹੇ ਹਨ ਨਸ਼ੇ ਦਾ ਸਾਧਨ
ਸ਼ਹਿਰ ਦੇ ਕਈ ਰਿਹਾਇਸ਼ੀ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਭਿਖਾਰੀ ਅਕਸਰ ਭੀਖ ਵਿੱਚ ਮਿਲੇ ਪੈਸਿਆਂ ਨਾਲ ਨਸ਼ਾ ਕਰਦੇ ਹਨ¢ ਬੱਚਿਆਂ ਦੇ ਹੱਥਾਂ 'ਚ ਪੈਂਚਰ ਲਗਾਉਣ ਵਾਲਾ ਸਲੋਸ਼ਨ ਕਰੀਮਾਂ ਜਾਂ ਹੋਰ ਨਸ਼ੀਲੀ ਚੀਜ਼ਾਂ ਦੇ ਪੈਕੇਟ ਦਿਖਣਾ ਆਮ ਗੱਲ ਬਣ ਚੁੱਕੀ ਹੈ¢
ਮੁਹਿੰਮ ਦਾ ਸ਼ੁਰੂਆਤੀ ਅਸਰ, ਪਰ ਹੁਣ ਫਿਰ ਢਿੱਲੀ ਪੈ ਗਈ ਰਫ਼ਤਾਰ
ਜਦੋਂ ਪੁਲਿਸ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ, ਤਦ ਸ਼ਹਿਰ ਦੇ ਕਈ ਮੁੱਖ ਚÏਕ-ਜਿਵੇਂ ਕਿ ਮਾਡਲ ਟਾਊਨ ਚÏਕ, ਨਕੋਦਰ ਚÏਕ ਅਤੇ ਪਠਾਨਕੋਟ ਚÏਾਕ' ਤੇ ਕਈ ਦਿਨਾਂ ਲਈ ਸਾਫ਼ ਦਿਖਾਈ ਦਿੱਤੇ¢ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਖੁੱਲ੍ਹੀ ਤਾਰੀਫ਼ ਕੀਤੀ ਸੀ¢ ਪਰ ਹੁਣ ਲੱਗਦਾ ਹੈ ਕਿ ਉਹ ਮੁਹਿੰਮ ਸਿਰਫ਼ ਕੁਝ ਦਿਨਾਂ ਦੀ ਹੀ ਸੀਮਤ ਰਹੀ¢ ਕਾਰਵਾਈ ਰੁਕਣ ਨਾਲ ਹੀ ਇਹ ਗਰੋਹ ਦੁਬਾਰਾ ਐਕਟਿਵ ਹੋ ਗਏ ਹਨ¢
ਕੀ ਕਿਸੇ ਵੱਡੇ ਮਗਰਮੱਛ ਦਾ ਹੈ ਹੱਥ?
ਸਰੋਤਾਂ ਮੁਤਾਬਕ, ਸ਼ਹਿਰ ਵਿੱਚ ਕਈ ਥਾਵਾਂ 'ਤੇ ਭਿਖਾਰੀ ਗਰੋਹਾਂ ਨੂੰ ਇੱਕ ਸੁਤਰਧਾਰ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਵਿਸ਼ੇਸ਼ ਥਾਵਾਂ 'ਤੇ ਭੀਖ ਮੰਗਣ ਲਈ ਭੇਜਦਾ ਹੈ¢ ਇਸ ਗਿਰੋਹ ਦੇ ਪਿੱਛੇ ਕਈ ਵੱਡੇ ਮਗਰਮੱਛਾਂਦਾ ਹੱਥ ਹੋਣ ਦਾ ਸ਼ੱਕ ਹੈ ਜੋ ਇਸ ਕੰਮ ਨੂੰ ਧੰਧੇ ਦੀ ਸ਼ਕਲ ਵਿੱਚ ਚਲਾ ਰਹੇ ਹਨ¢ ਇਹ ਗਰੋਹ ਬੱਚਿਆਂ ਅਤੇ ਅÏਰਤਾਂ ਨੂੰ ਟ੍ਰੈਫਿਕ ਪੁਆਇੰਟਾਂ 'ਤੇ ਭੀਖ ਮੰਗਣ ਲਈ ਮਜਬੂਰ ਕਰਦੇ ਹਨ ਅਤੇ ਦਿਨ ਦਾ ਇਕ ਨਿਰਧਾਰਿਤ ਹਿੱਸਾ ਉਨ੍ਹਾਂ ਤੋਂ ਵਸੂਲਦੇ ਹਨ¢ ਇਸ ਤਰ੍ਹਾਂ ਦਾ ਝੂਠਾ ਦਇਆ-ਧੰਦਾ ਸ਼ਹਿਰ ਦੇ ਨੈਤਿਕ ਤੇ ਕਾਨੂੰਨੀ ਪ੍ਰਬੰਧਾਂ ਨੂੰ ਕਮਜ਼ੋਰ ਕਰ ਰਿਹਾ ਹੈ¢
ਲੋਕਾਂ ਦੀ ਸਾਂਝੀ ਜ਼ਿੰਮੇਵਾਰੀ, ਸਹਿਯੋਗ ਹੀ ਹੱਲ
ਸਮਾਜਿਕ ਸੰਗਠਨਾਂ ਦਾ ਮੰਨਣਾ ਹੈ ਕਿ ਸਿਰਫ਼ ਪੁਲਿਸ ਕਾਰਵਾਈ ਨਾਲ ਇਹ ਸਮੱਸਿਆ ਖਤਮ ਨਹੀਂ ਹੋਵੇਗੀ¢ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ¢ ਜਦ ਤਕ ਸ਼ਹਿਰ ਵਾਸੀ ਇਹਨਾਂ ਨੂੰ ਪੈਸਾ ਦੇਣਾ ਬੰਦ ਨਹੀਂ ਕਰਦੇ, ਤਦ ਤਕ ਇਹ ਧੰਧਾ ਚੱਲਦਾ ਰਹੇਗਾ¢ ਗੱਲਬਾਤ ਦÏਰਾਨ ਸ਼ਹਿਰ ਦੇ ਕਈ ਸਮਾਜ ਸੇਵੀ ਲੋਕਾਂ ਨੇ ਕਿਹਾ-ਜੇ ਅਸੀਂ ਸੱਚਮੁੱਚ ਮੱਦਦ ਕਰਨੀ ਚਾਹੁੰਦੇ ਹਾਂ, ਤਾਂ ਇਹਨਾਂ ਨੂੰ ਰੋਜ਼ਗਾਰ ਜਾਂ ਸ਼ਰਨਾਥ ਗ੍ਰਹਿ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਨਾ ਕਿ ਸੜਕਾਂ 'ਤੇ ਪੈਸਾ ਦੇ ਕੇ ਗਲਤ ਤਰੀਕੇ ਨੂੰ ਹੋਰ ਵਧਾਵੀਏ¢
ਪੁਲਿਸ ਨੇ ਕਿਹਾ, ਜਲਦ ਹੀ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਜਾਵੇ
ਪੁਲਿਸ ਪ੍ਰਸ਼ਾਸਨ ਦੀ ਮੰਨੀਏ ਤਾਂ, ਪ੍ਰਸ਼ਾਸਨ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਭਿਖਾਰੀ ਗਰੋਹਾਂ ਦੇ ਵਿਰੁੱਧ ਮੁਹਿੰਮ ਦੁਬਾਰਾ ਸ਼ੁਰੂ ਕੀਤੀ ਜਾਵੇਗੀ¢ ਹਰ ਚÏਕ 'ਤੇ ਪੁਲਿਸ ਦੀ ਪਹਿਰੇਦਾਰੀ ਵਧਾਈ ਜਾਵੇਗੀ ਅਤੇ ਸ਼ੱਕੀ ਲੋਕਾਂ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇਗੀ¢ਪੁਲਿਸ ਦਾ ਮੰਨਣਾ ਹੈ ਕਿ ਜੇ ਸਮਾਜਿਕ ਸੰਗਠਨ ਵੀ ਇਸ ਵਿੱਚ ਸਹਿਯੋਗ ਦੇਣ, ਤਾਂ ਇਸ ਗਰੋਹਬੰਦੀ ਨੂੰ ਤੋੜਿਆ ਜਾ ਸਕਦਾ ਹੈ¢