ਸ਼ਾਹਕੋਟ, 17 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਾਹਕੋਟ ਬਲਾਕ ਦੇ ਪਿੰਡ ਥੰਮੂਵਾਲ ਤੇ ਐਦਲਪੁਰ ਦੇ 25 ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਦੀ ਅਗਵਾਈ 'ਚ ਭਾਜਪਾ ਦਾ ਪੱਲ੍ਹਾ ਫੜਿ੍ਹਆ | ਇਸ ਮੌਕੇ ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਅੰਮਿ੍ਤਪਾਲ ਸਿੰਘ ਜੋਨਾ ਮਲਸੀਆਂ ਤੇ ਕਮਲ ਨਾਹਰ ਸਾਬਕਾ ਐੱਮ.ਸੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਲੋਕ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖ਼ੁਸ਼ ਹਨ | ਕੇਂਦਰ ਵਲੋਂ ਹਰ ਵਰਗ ਲਈ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਦਾ ਲੋਕ ਲਾਭ ਲੈ ਰਹੇ ਹਨ | ਰਾਣਾ ਨੇ ਕਿਹਾ ਕਿ ਹੁਣ ਲੋਕ ਬਦਲਾਅ ਦੇ ਰੂਪ ਵਿਚ ਭਾਜਪਾ ਨੂੰ ਚਾਹੁੰਦੇ ਹਨ, ਜਿਸ ਕਾਰਨ ਪਿੰਡਾਂ ਦੇ ਲੋਕ ਧੜਾ-ਧੜ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ | 2027 ਵਿਚ ਪੰਜਾਬ 'ਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ | ਭਾਜਪਾ ਦਾ ਪੱਲਾ ਫੜ੍ਹਨ ਵਾਲਿਆਂ 'ਚ ਸੰਤੋਖ ਸਿੰਘ, ਰਾਜਾ, ਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਵਿਸ਼ਾਲ ਸਿੰਘ, ਸਾਹਿਲ, ਦਲਜੀਤ ਸਿੰਘ, ਮੰਨੂੰ, ਗਗਨ, ਵਿਜੈ, ਮਨੀ, ਸਨਮਦੀਪ ਸਨੀ, ਅਮਰਜੀਤ ਸਿੰਘ, ਨੈਣਦੀਪ ਸਿੰਘ ਸ਼ਾਮਿਲ ਹਨ |