04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਆਇਲਟਸ ਦੇ ਨਤੀਜੇ 'ਚੋਂ ਪ੍ਰਾਪਤ ਕੀਤੇ 7 ਬੈਂਡ <br/>

ਅਜੀਤ ਡੈਸਕ 18-10-2025
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਇਲਟਸ ਦੇ ਆਏ ਨਤੀਜਿਆਂ ਵਿਚੋਂ ਰੁਬਲ ਸ਼ਰਮਾ ਪਿੰਡ ਚੰਦ ਪੁਰਾਣਾ ਨੇ ਲਿਸਨਿੰਗ 'ਚੋਂ 8, ਰੀਡਿੰਗ ਤੇ ਰਾਈਟਿੰਗ 'ਚੋਂ 6.5, ਸਪੀਕਿੰਗ ਵਿਚੋਂ 6 ਅਤੇ ਓਵਰਆਲ 7 ਬੈਂਡ ਹਾਸਲ ਕਰ ਕੇ ਸੰਸਥਾ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਮਾਪੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦੇ ਕੇ ਉਨ੍ਹਾਂ ਦੇ ਚੰਗੇ ਬੈਂਡ ਹਾਸਲ ਕਰਨ ਵਿਚ ਮਦਦ ਹੋ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜੇਕਰ ਤੁਸੀਂ ਵੀ ਆਈਲਟਸ ਦੀਆਂ ਕਲਾਸਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫ਼ਤਰ ਜ਼ਰੂਰੀ ਦਸਤਾਵੇਜ਼ ਲੈ ਕੇ ਜ਼ਰੂਰ ਮਿਲੋ |

ਪਿਛਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਤੁਰੰਤ ਜਵਾਬੀ ਗਤੀਵਿਧੀ ਕਰਵਾਈ <br/> ਅਗਲੀ ਖ਼ਬਰ ਪਿੰਡ ਥੰਮੂਵਾਲ ਤੇ ਐਦਲਪੁਰ ਦੇ 25 ਪਰਿਵਾਰਾਂ ਨੇ ਫੜਿਆ ਭਾਜਪਾ ਦਾ ਪੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।