05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ <br/>

ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)–ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ ਕਰਦੇ ਹੋਏ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਮਹਿੰਦਰਜੀਤ ਸਿੰਘ ਵਲੋਂ ਲੋੜਵੰਦ ਗੁਰਸਿੱਖ ਵੀਰਾਂ-ਭੈਣਾ ਲਈ 'ਮੁਫ਼ਤ ਕਕਾਰ ਸੇਵਾ' ਸ਼ੁਰੂ ਕੀਤੀ ਗਈ ਹੈ | ਸ਼ੁਰੂ ਕੀਤੀ ਗਈ ਇਸ ਸੇਵਾ ਸੰਬੰਧੀ ਪ੍ਰਧਾਨ ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਮੱੁਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਜ਼ਿਲ੍ਹਾ ਜਲੰਧਰ ਲਈ ਨਿਯੁਕਤ ਕੀਤੇ ਗਏ ਧਰਮ ਪ੍ਰਚਾਰਕ ਬੀਬੀ ਤਰਲੋਚਨ ਕੌਰ ਦੀ ਪ੍ਰੇਰਣਾ ਅਤੇ ਸਲਾਹ ਦੇ ਆਧਾਰ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਇਹ ਸੇਵਾ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜੋ ਗੁਰਸਿੱਖ ਵੀਰ-ਭੈਣਾਂ ਕਕਾਰ ਜਾਂ ਵਸਤਰ ਖ਼ਰੀਦਣ ਤੋਂ ਅਸਮਰੱਥ ਹਨ, ਉਹ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਪ੍ਰਚਾਰਕ, ਜਾਂ ਆਪਣੇ ਖੇਤਰ ਦੇ ਗੁਰਦੁਆਰਾ ਪ੍ਰਧਾਨ ਤੋਂ ਸਿਫ਼ਾਰਸ਼ੀ ਪੱਤਰ ਲੈ ਕੇ ਆਉਣ, ਤਾਂ ਉਨ੍ਹਾਂ ਨੂੰ ਕਕਾਰ ਅਤੇ ਵਸਤਰ ਮੁਫ਼ਤ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗੁਰਸਿੱਖ ਮਾਈ-ਭਾਈ ਕਕਾਰ ਖਰੀਦਣੇ ਚਾਹੁੰਦਾ ਹੈ, ਤਾਂ ਕਿਸੇ ਵੀ ਮੁਨਾਫ਼ੇ ਤੋਂ ਬਿਨਾ ਉਸ ਨੂੰ ਕੇਵਲ ਖ਼ਰੀਦ ਮੁੱਲ 'ਤੇ ਹੀ ਕਕਾਰ ਦਿੱਤੇ ਜਾਣਗੇ | ਭਾਈ ਪਰਮਜੀਤ ਸਿੰਘ ਵਲੋਂ ਕੀਤੀ ਅਰਦਾਸ ਤੋਂ ਬਾਅਦ ਸ਼ੁਰੂ ਕੀਤੀ ਗਈ ਕਕਾਰਾਂ ਦੀ ਸੇਵਾ ਮੌਕੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਗੁਰਦੁਆਰਾ ਦੀਵਨ ਅਸਥਾਨ, ਸੈਂਟਰਲ ਟਾਊਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਦੁਆਰਾ ਅਜੀਤ ਨਗਰ, ਨਕੋਦਰ ਚੌਕ ਦੇ ਪ੍ਰਧਾਨ ਹਰਜੋਤ ਸਿੰਘ ਲੱਕੀ, ਜੋਗਿੰਦਰ ਸਿੰਘ ਗੁੰਬਰ, ਕੰਵਲਜੀਤ ਸਿੰਘ ਕੋਚਰ, ਜਸਪ੍ਰੀਤ ਸਿੰਘ ਸੇਠੀ, ਪਰਮਿੰਦਰ ਸਿੰਘ (ਦਸ਼ਮੇਸ਼ ਨਗਰ), ਸੁਰਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ ਟੱਕਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ-ਉਮਰ ਅਬਦੁੱਲਾ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਡੇ ਸਪਰਾਏ ਵਿਖੇ ਮਨਾਈ ਗਰੀਨ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।