05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ-ਉਮਰ ਅਬਦੁੱਲਾ

ਅਜੀਤ ਡੈਸਕ 19-10-2025
ਸ੍ਰੀਨਗਰ, 18 ਅਕਤੂਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੱੁਲਾ ਨੇ ਕਿਹਾ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਬਹਾਲ ਕਰਨ 'ਚ ਤੇਜ਼ੀ ਲਿਆਉਣ ਦੇ ਲਈ ਭਾਜਪਾ ਦੇ ਨਾਲ ਗੱਠਜੋੜ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਅਤੀਤ 'ਚ ਦੂਜਿਆਂ ਵਲੋਂ ਕੀਤੀਆਂ ਗਈਆਂ 'ਗਲਤੀਆਂ' ਨੂੰ ਦੁਹਰਾਉਣ ਦਾ ਕੋਈ ਇਰਾਦਾ ਨਹੀਂ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੂਬੇ ਦਾ ਦਰਜਾ ਬਹਾਲ ਕਰਨਾ ਜੰਮੂ-ਕਸ਼ਮੀਰ 'ਚ ਭਾਜਪਾ ਦੇ ਸੱਤਾ 'ਚ ਆਉਣ 'ਤੇ ਨਿਰਭਰ ਹੈ, ਤਾਂ ਰਾਸ਼ਟਰੀ ਪਾਰਟੀ ਨੂੰ ਅਜਿਹਾ ਕਹਿਣ 'ਚ ਇਮਾਨਦਾਰ ਹੋਣਾ ਚਾਹੀਦਾ ਹੈ | ਜੇਕਰ ਇਹ ਸਮਝੌਤਾ ਲੋਕਾਂ ਨਾਲ ਕੀਤਾ ਜਾਣਾ ਹੈ, ਤਾਂ ਭਾਜਪਾ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ, ਕਿਉਂਕਿ ਭਾਜਪਾ ਨੇ ਆਪਣੇ ਮੈਨੀਫੈਸਟੋ 'ਚ ਅਤੇ ਸੰਸਦ ਅਤੇ ਸੁਪਰੀਮ ਕੋਰਟ ਨੂੰ ਦਿੱਤੇ ਆਪਣੇ ਵਾਅਦਿਆਂ ਵਿਚ ਕਦੇ ਨਹੀਂ ਕਿਹਾ ਕਿ ਸੂਬੇ ਦਾ ਦਰਜਾ ਜੰਮੂ-ਕਸ਼ਮੀਰ ਵਿਚ ਭਾਜਪਾ ਦੇ ਸੱਤਾ 'ਚ ਆਉਣ 'ਤੇ ਨਿਰਭਰ ਕਰਦਾ ਹੈ¢ ਉਨ੍ਹਾਂ ਕਿਹਾ ਕਿ ਫਿਰ ਅਸੀਂ ਫੈਸਲਾ ਕਰਾਂਗੇ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ¢ ਬੇਸ਼ੱਕ ਅਬਦੁੱਲਾ ਨੇ ਅੱਗੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨ ਜਾਂ ਗੱਠਜੋੜ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਅਜੇ ਵੀ 2015 ਦੇ ਪੀ.ਡੀ.ਪੀ-ਭਾਜਪਾ ਗੱਠਜੋੜ ਦੇ 'ਮਾੜੇ ਪ੍ਰਭਾਵ' ਭੁਗਤ ਰਿਹਾ ਹੈ¢

ਪਿਛਲੀ ਖ਼ਬਰ ਲੇਹ 'ਚ ਮੌਨ ਮਾਰਚ ਨਾਕਾਮ, ਕਾਰਗਿਲ 'ਚ ਸ਼ਾਂਤੀਪੂਰਨ ਮੁਕੰਮਲ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।