ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਨੱਲ੍ਹ, ਗ੍ਰਾਮ ਪੰਚਾਇਤ ਪਿੰਡ ਨੱਲ੍ਹ ਤੇ ਪਿੰਡ ਜਮਸ਼ੇਰ, ਐੱਨ.ਆਰ.ਆਈ. ਵੀਰਾਂ ਸਮੇਤ ਸਮੂਹ ਨਗਰ ਨਿਵਾਸੀਆਂ ਵੱਲੋਂ ਹਸਤ ਕਲਾ ਦੇ ਰਚੇਤਾ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ 22 ਅਕਤੂਬਰ ਨੂੰ ਦਾਣਾ ਮੰਡੀ ਨੱਲ੍ਹ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਕਮੇਟੀ ਦੇ ਪ੍ਰਮੁੱਖ ਆਗੂ ਤੇ ਸਾ. ਸਰਪੰਚ ਜੋਗਾ ਸਿੰਘ ਨੱਲ੍ਹ, ਮਲਕੀਤ ਸਿੰਘ ਨੱਲ੍ਹ ਵਾਲੇ, ਮੇਜਰ ਸਿੰਘ ਪੰਚ ਜਮਸ਼ੇਰ, ਤੇਗਾ ਸਿੰਘ ਕੱਲਾ ਅਤੇ ਯੂਥ ਆਗੂ ਅਮਨ ਪਨੇਸਰ ਨੇ ਦੱਸਿਆ ਕਿ ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਮੈਂਡੀ ਕਾਲੜਾ ਅਤੇ ਦੋਗਾਣਾ ਜੋੜੀ ਬਾਜ ਸਿੰਘ ਬਾਜ ਤੇ ਸੁਖਵਿੰਦਰ ਸੁੱਖੀ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਸਮੇਤ ਹਰ ਪਾਰਟੀ ਦੇ ਆਗੂ ਅਤੇ ਇਲਾਕਾ ਨਿਵਾਸੀ ਪੁੱਜਣਗੇ |