08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਵਲੋਂ ਲੋਹੀਆਂ 'ਚ ਖੂਨਦਾਨ ਕੈਂਪ ਅੱਜ <br/>

ਅਜੀਤ ਡੈਸਕ 22-10-2025
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ, ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਲੋਹੀਆਂ ਇਲਾਕੇ ਵਿੱਚ ਐਮਰਜੈਂਸੀ ਮਰੀਜ਼ਾਂ ਦੀ ਮਦਦ ਲਈ ਇੱਕ ਸਾਲ ਵਿੱਚ ਕਰੀਬ ਚਾਰ ਖੂਨਦਾਨ ਕੈਂਪ ਆਯੋਜਿਤ ਕੀਤੇ ਜਾਂਦੇ ਹਨ, ਇਸੇ ਤਹਿਤ 22 ਅਕਤੂਬਰ ਦਿਨ ਬੁੱਧਵਾਰ ਨੂੰ 12ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਸੋਢੀ, ਮਾਸਟਰ ਪਰਮਿੰਦਰ ਸਿੰਘ, ਅਮਰਜੀਤ ਸਿੰਘ ਅਹੂਜਾ, ਸੁਖਜਿੰਦਰ ਸਿੰਘ ਚੰਦੀ ਅਤੇ ਹੋਰ ਮੈਂਬਰਾਂ ਨੇਂ ਦੱਸਿਆ ਕਿ ਲੋਹੀਆਂ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਜੰਝਘਰ ਵਿਖੇ ਸਵੇਰੇ ਸਾਢੇ 9 ਵਜੇ ਤੋਂ 3 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਜਿਨਾਂ ਬਲੱਡ ਬੈਂਕਾਂ ਨੂੰ ਇਹ ਖੂਨ ਸੌਂਪਿਆ ਜਾਂਦਾ ਹੈ, ਲੋੜ ਪੈਣ 'ਤੇ ਉਹ ਬਲੱਡ ਬੈਂਕ ਸਾਨੂੰ ਖੂਨ ਵਾਪਸ ਵੀ ਕਰਦੇ ਹਨ, ਲੋਹੀਆਂ ਸ਼ਹਿਰ ਅਤੇ ਇਲਾਕੇ ਭਰ ਵਿੱਚ ਲੋੜਵੰਦ ਮਰੀਜ਼ਾਂ ਲਈ ਖੂਨ ਉਪਲਬਧ ਕਰਵਾਉਣਾ ਸਾਡੀ ਪਹਿਲ ਹੈ | ਇਸ ਮÏਕੇ ਸਾਹਿਬਜੋਤ ਸਿੰਘ ਕੰਗ, ਅਮਨਦੀਪ ਸਿੰਘ ਦੇਵਗੁਣ, ਹਰਵਿੰਦਰ ਸਿੰਘ ਕੰਗ ਅਤੇ ਪਿ੍ਤਪਾਲ ਸਿੰਘ ਸੌਂਦ ਵੀ ਮÏਜੂਦ ਸਨ |

ਪਿਛਲੀ ਖ਼ਬਰ ਕਬਾੜੀਏ ਦੀ ਦੁਕਾਨ ਸੜ ਕੇ ਸੁਆਹ <br/> ਅਗਲੀ ਖ਼ਬਰ ਪਿੰਡ ਨੱਲ੍ਹ ਵਿਖੇ 'ਵਿਸ਼ਵਕਰਮਾ ਦਿਵਸ' ਨੂੰ ਸਮਰਪਿਤ 'ਸੱਭਿਆਚਾਰਕ ਮੇਲਾ' ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।