19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਿਜਲੀ ਫੀਡਰਾਂ ਦੀ ਮੁਰੰਮਤ ਕਰ ਕੇ ਕਈ ਇਲਾਕਿਆਂ ਵਿਚ ਅੱਜ ਬੰਦ ਰਹੇਗੀ ਬਿਜਲੀ

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਸ਼ਿਵ)- ਪਾਵਰਕਾਮ ਨੇ ਗਰਮੀਆਂ ਦਾ ਸੀਜਨ ਖ਼ਤਮ ਹੋਣ ਤੋਂ ਬਾਅਦ ਹੁਣ ਅਗਲੇ ਸੀਜਨ ਵਿਚ ਬਿਹਤਰ ਬਿਜਲੀ ਸਪਲਾਈ ਲਈ ਫੀਡਰਾਂ ਦੀ ਸਾਂਭ ਸੰਭਾਲ ਦਾ ਕੰਮ ਵਿਸ਼ੇਸ਼ ਤੌਰ 'ਤੇ ਸ਼ੁਰੂ ਕਰਵਾ ਦਿੱਤਾ ਹੈ | ਪਾਵਰਕਾਮ ਦੇ ਉੱਤਰੀ ਜੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਹੁਣ ਅਲੱਗ-ਅਲੱਗ ਸਮੇਂ 'ਤੇ ਇਨ੍ਹਾਂ ਫੀਡਰਾਂ ਦੀ ਸਮੇਂ-ਸਮੇਂ ਸਿਰ ਸਾਂਭ ਸੰਭਾਲ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਅਗਲੇ ਸੀਜਨ ਵਿਚ ਇਸ ਦੇ ਬਿਹਤਰ ਹੋਣ ਨਾਲ ਖਪਤਕਾਰਾਂ ਨੂੰ ਕਾਫੀ ਰਾਹਤ ਮਿਲੇਗੀ | ਇਸ ਕੰਮ ਲਈ 23 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ, ਉਨਾਂ ਵਿਚ ਲਾਜਪਤ ਨਗਰ, ਰਿਤੂ ਵੀਅਰ ਮਾਲ, ਮਾਮਾਜ ਪ੍ਰਾਈਡ ਸਕੂਲ, ਜਿੰਮਖਾਨਾ ਕਲੱਬ, ਲਾਜਪਤ ਨਗਰ ਮਾਰਕੀਟ, ਨੈਰੋਂਗ ਹੋਟਲ, ਤੇਜ਼ ਮੋਹਨ ਨਗਰ ਗਲੀ ਨੰਬਰ 1 ਤੋਂ 7, ਅਸ਼ੋਕ ਨਗਰ ਬਸਤੀ ਸ਼ੇਖ਼ ਅੱਡਾ, ਮਨਜੀਤ ਨਗਰ, ਯੂਨੀਵਰਸਲ ਫ਼ੈਕਟਰੀ, ਚਿੱਟਾ ਸਕੂਲ, ਪਵਨ ਕਲਾਥ ਹਾਊਸ, ਤਰਖਾਣਾ ਮੁਹੱਲਾ, ਜੋਤੀ ਨਗਰ, ਇਨਕਮ ਟੈਕਸ ਕਾਲੋਨੀ, ਸਤ ਕਰਤਾਰ ਨਗਰ, ਨਿਊ ਜਵਾਹਰ ਨਗਰ, ਸ਼ੰਕਰ ਗਾਰਡਨ, ਰਿਸੀ ਨਗਰ, ਚੁੰਨਮੁੰਨ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿਚ ਬਸਤੀ ਦਾਨਸ਼ਮੰਦਾਂ, ਕਰਨ ਇਨਕਲੇਵ, ਬਸਤੀ ਦਾਨਸ਼ਮੰਦਾਂ ਮਾਰਕੀਟ, ਰਸੀਲਾ ਨਗਰ ਦਾ ਇਲਾਕਾ, ਗਾਖਲ ਰੋਡ ਸ਼ਾਮਿਲ ਹੈ |
ਜਲੰਧਰ, 10 ਵਜੇ ਤੋਂ ਲੈ ਕੇ 1 ਵਜੇ ਤੱਕ ਬੰਦ ਰਹਿਣ ਵਾਲੇ ਹੋਰ ਇਲਾਕੇ ਚੰਦਨ ਨਗਰ, ਪ੍ਰੇਮ ਨਗਰ, ਟਾਂਡਾ ਰੋਡ, ਚਿੰਤਪੁਰਨੀ ਮੰਦਰ ਮਸਤ ਰਾਮ ਪਾਰਕ, ਸਤ ਨਗਰ, ਨੀਲਾ ਮਹਿਲ, ਪ੍ਰਭਾਤ ਨਗਰ ਸ਼ਾਮਿਲ ਹਨ¢
ਪਿਛਲੀ ਖ਼ਬਰ ਦੀਪ ਮਹਾਂ-ਉਤਸਵ 'ਚ ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ) ਨੇ ਚਮਕਦਾਰ ਆਤਿਸ਼ਬਾਜ਼ੀ ਨਾਲ ਖਿੱਚਿਆ ਸਭ ਦਾ ਧਿਆਨ <br/>... ਅਗਲੀ ਖ਼ਬਰ 'ਅਜੀਤ' ਦੇ ਮਿਆਣੀ ਤੋਂ ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।