29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭੰਡਾਰੀ ਦੀ ਅਗਵਾਈ ਵਿਚ ਡੀ.ਸੀ.ਪੀ. ਨੂੰ ਮਿਲੇ ਪਟਾਕਾ ਕਾਰੋਬਾਰੀ <br/>

ਅਜੀਤ ਡੈਸਕ 24-10-2025
ਜਲੰਧਰ, 23 ਅਕਤੂਬਰ (ਸ਼ਿਵ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਪਟਾਕਾ ਕਾਰੋਬਾਰੀਆਂ ਦੇ ਇੱਕ ਵਫ਼ਦ ਨੇ ਡੀ.ਸੀ.ਪੀ. ਨਰੇਸ਼ ਡੋਗਰਾ ਨਾਲ ਮਿਲ ਕੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ਨੂੰ ਵਾਪਸ ਲੈ ਕੇ ਰਾਹਤ ਦੇਣ ਦੀ ਮੰਗ ਕੀਤੀ ਹੈ | ਬੀਤੇ ਦਿਨੀਂ ਕਮਿਸ਼ਨਰੇਟ ਪੁਲਿਸ ਵੱਲੋਂ ਪਟਾਕੇ ਵੇਚਣ ਵਾਲੇ ਕਾਰੋਬਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਨਾਂ ਨੇ 20 ਅਕਤੂਬਰ ਦੀ ਸ਼ਾਮ ਸਾਢੇ ਸੱਤ ਵਜੇ ਤੱਕ ਪਟਾਕੇ ਵੇਚਣ ਦਾ ਸਮਾਂ ਤੈਅ ਹੋਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਪਟਾਕੇ ਕਿਉਂ ਵੇਚੇ ਸਨ | ਇਸ ਬਾਰੇ ਪਟਾਕਾ ਕਾਰੋਬਾਰੀਆਂ ਨੂੰ ਦੋ ਦਿਨ ਵਿਚ ਜਵਾਬ ਨਾ ਦੇਣ 'ਤੇ ਕਾਨੂੰਨੀ ਕਾਰਵਾਈ ਕਰਨ ਦਾ ਸਾਹਮਣਾ ਕਰਨ ਲਈ ਵੀ ਕਿਹਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਕ੍ਰਿਸ਼ਨ ਦੇਵ ਭੰਡਾਰੀ ਨੇ ਇਸ ਮੁੱਦੇ ਬਾਰੇ ਸ੍ਰੀ ਡੋਗਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਾਕਾ ਕਾਰੋਬਾਰੀਆਂ ਨੂੰ ਗ਼ਲਤ ਤਰੀਕੇ ਨਾਲ ਨੋਟਿਸ ਜਾਰੀ ਕੀਤੇ ਗਏ ਹਨ | ਉਨਾਂ ਕਿਹਾ ਕਿ ਕੋਈ ਵੀ ਪਟਾਕਾ ਕਾਰੋਬਾਰੀ ਇਸ ਦੇ ਜਵਾਬ ਨਹੀਂ ਦੇਣਗੇ ਤਾਂ ਪੁਲਿਸ ਨੂੰ ਇਹ ਨੋਟਿਸ ਰੱਦ ਕਰਨੇ ਚਾਹੀਦੇ ਹਨ | ਸ੍ਰੀ ਭੰਡਾਰੀ ਦਾ ਕਹਿਣਾ ਸੀ ਕਿ ਕਾਰੋਬਾਰੀਆਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਤਾਂ ਕਾਫੀ ਦੇਰੀ ਨਾਲ ਪਟਾਕਾ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਗਏ ਸਨ ਤੇ ਐਨੇ ਸਮੇਂ ਵਿਚ 13 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿਚ ਕਿਸ ਤਰਾਂ ਨਾਲ ਪਟਾਕੇ ਵੇਚੇ ਜਾ ਸਕਦੇ ਹਨ | ਸ੍ਰੀ ਭੰਡਾਰੀ ਨੇ ਦੱਸਿਆ ਕਿ ਦੀਵਾਲੀ 21 ਦੀ ਹੋਣ ਕਰਕੇ ਕਾਰੋਬਾਰੀਆਂ ਨੂੰ ਪਟਾਕੇ ਦੀਆਂ ਦੁਕਾਨਾਂ ਲਗਾਉਣੀਆਂ ਪਈਆਂ ਸਨ | ਪਟਾਕਾ ਕਾਰੋਬਾਰੀਆਂ ਨੇ ਇਸ ਮੌਕੇ ਜਾਰੀ ਕੀਤੇ ਗਏ ਨੋਟਿਸਾਂ ਨੂੰ ਅਧਿਕਾਰੀ ਨੂੰ ਸੌਂਪ ਦਿੱਤਾ | ਡੀ. ਸੀ. ਪੀ. ਨਰੇਸ਼ ਡੋਗਰਾ ਨੇ ਸ੍ਰੀ ਭੰਡਾਰੀ ਤੇ ਪਟਾਕਾ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਉਨਾਂ ਨੂੰ ਜ਼ਰੂਰ ਰਾਹਤ ਦਿੱਤੀ ਜਾਵੇਗੀ | ਇਸ ਮੌਕੇ ਬੱਬੂ ਭੰਡਾਰੀ, ਅਮਿੱਤ ਭਾਟੀਆ, ਰਾਜੇਸ਼ ਜੈਨ, ਰਵੀ ਮਹਾਜਨ, ਸੰਜੀਵ ਬਾਹਰੀ, ਰਮੇਸ਼ ਜੈਨ, ਪਿ੍ੰਸ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਕਿੱਲੋਮੀਟਰ ਸਕੀਮ ਦੇ ਵਿਰੋਧ 'ਚ ਕੰਟਰੈਕਟ ਵਰਕਰ ਯੂਨੀਅਨ ਨੇ ਕੀਤਾ ਚੱਕਾ ਜਾਮ ਅਗਲੀ ਖ਼ਬਰ ਕਾਂਗਰਸ ਵਲੋਂ ਮਨਜ਼ੂਰੀ ਲੈਣ ਤੋਂ ਬਿਨਾਂ ਹੀ ਲੱਖਾਂ ਦੇ ਕੰਮ ਕਰਵਾਏ ਜਾਣ ਦਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।