29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਾਂਗਰਸ ਵਲੋਂ ਮਨਜ਼ੂਰੀ ਲੈਣ ਤੋਂ ਬਿਨਾਂ ਹੀ ਲੱਖਾਂ ਦੇ ਕੰਮ ਕਰਵਾਏ ਜਾਣ ਦਾ ਵਿਰੋਧ <br/>

ਅਜੀਤ ਡੈਸਕ 24-10-2025
ਜਲੰਧਰ, 23 ਅਕਤੂਬਰ (ਸ਼ਿਵ)-ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਨਿਗਮ ਪ੍ਰਸ਼ਾਸਨ 'ਤੇ ਦੋਸ਼ ਲਗਾਏ ਹਨ ਕਿ ਨਿਗਮ ਪ੍ਰਸ਼ਾਸਨ ਪਹਿਲਾਂ ਕੰਮ ਕਰਵਾ ਕੇ ਉਨ੍ਹਾਂ ਨੂੰ ਬਾਅਦ ਵਿਚ ਪਾਸ ਕਰਵਾਉਣ ਦੀ ਗ਼ਲਤ ਪਿਰਤ ਪੈ ਰਹੀ ਹੈ ਤੇ ਅਫ਼ਸਰਸ਼ਾਹੀ ਨੂੰ ਇਸ ਗ਼ਲਤ ਪਾਈ ਜਾ ਰਹੀ ਪਿਰਤ ਨੂੰ ਬੰਦ ਕਰਕੇ ਨਿਯਮਾਂ ਮੁਤਾਬਕ ਕੰਮ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਵੱਲੋਂ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਗਈ ਹੈ | ਰਜਿੰਦਰ ਬੇਰੀ ਨੇ ਡੀ.ਸੀ. ਦੀ ਰਿਹਾਇਸ਼ ਦੇ ਸਾਹਮਣੇ ਬਣੇ ਹੋਏ ਬੈਡਮਿੰਟਨ ਕੋਰਟ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਇਹ ਕੰਮ ਪਹਿਲਾਂ ਹੀ ਹੋ ਚੁੱਕਾ ਹੈ ਜਦਕਿ ਇਸ ਦੀ ਮਨਜੂਰੀ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਲਈ ਜਾ ਰਹੀ ਹੈ | ਉਨਾਂ ਕਿਹਾ ਕਿ ਇਸ ਵਾਲੀਬਾਲ ਅਤੇ ਬੈਡਮਿੰਟਨ ਦਾ ਕੋਰਟ ਬਣਾਉਣ ਲਈ 31.85 ਲੱਖ ਰੁਪਏ ਅਤੇ ਇਸ ਪਾਰਕ ਵਿਚ ਹੀ ਫੁੱਟਪਾਥ ਬਣਾਉਣ ਲਈ 42.26 ਲੱਖ ਰੁਪਏ ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਹ ਕੰਮ ਜਸਵਿੰਦਰਜੀਤ ਸਿੰਘ ਨਾਂ ਦੇ ਠੇਕੇਦਾਰ ਨੂੰ ਅਲਾਟ ਕੀਤੇ ਗਏ ਹਨ ਪਰ ਇੱਥੇ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਕੰਮ 24 ਅਕਤੂਬਰ ਨੂੰ ਹੋਣ ਜਾ ਰਹੀ ਵਿੱਤ ਅਤੇ ਠੇਕਾ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਪਾਸ ਕਰਨ ਲਈ ਪਾਏ ਹੋਏ ਹਨ ਪਰ ਮÏਕੇ ਤੇ ਕੰਮ ਪਹਿਲਾਂ ਹੀ ਕਰਵਾਏ ਗਏ ਹਨ¢ ਨਿਯਮਾਂ ਮੁਤਾਬਕ ਕਮੇਟੀ ਦੀ ਮੀਟਿੰਗ ਵਿਚੋਂ ਕੰਮ ਪਾਸ ਹੋਣ ਤੋ ਬਾਅਦ ਹੀ ਠੇਕੇਦਾਰ ਨੂੰ ਕੰਮ ਕਰਨ ਸਬੰਧੀ ਵਰਕ ਆਰਡਰ ਜਾਰੀ ਕੀਤਾ ਜਾਂਦਾ ਹੈ ¢ ਬੇਰੀ ਨੇ ਦੋਸ਼ ਲਗਾਇਆ ਕਿ 'ਆਪ' ਆਗੂ ਜੋ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਨਿਯਮਾਂ ਦੇ ਉਲਟ ਕੰਮ ਕਰਵਾ ਰਹੇ ਹਨ ¢ ਰਜਿੰਦਰ ਬੇਰੀ ਨੇ ਕਿਹਾ ਕਿ ਜੱਦੋ ਦਾ ਹਾਊਸ ਬਣਿਆ ਹੈ ਉਦੋਂ ਦੀ ਸਿਰਫ਼ ਇੱਕੋ ਮੀਟਿੰਗ ਹੋਈ ਹੈ, ਉਸ ਤੋ ਬਾਅਦ ਕੋਈ ਮੀਟਿੰਗ ਨਹੀਂ ਹੋਈ ¢ਇਹ ਜੋ ਕੰਮ ਪੇਸ਼ਗੀ ਕਰਵਾਏ ਜਾ ਰਹੇ ਹਨ, ਇਹ ਕੰਮ 1,2 ਜਾਂ 2.5 ਪ੍ਰਤੀਸ਼ਤ ਛੋਟ 'ਤੇ ਕਰਵਾਏ ਜਾ ਰਹੇ ਹਨ ਅਤੇ ਬਾਕੀ ਦੇ ਠੇਕੇਦਾਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਕੰਮ ਨਾ ਭਰੋ ਕਿਉਂਕਿ ਜੋ ਇਨ੍ਹਾਂ ਕੰਮਾਂ ਦੇ ਟੈਂਡਰ ਭਰੇ ਜਾਂਦੇ ਹਨ ਇਹ ਕੰਮ 30ਤੋ 40 ਪ੍ਰਤੀਸ਼ਤ ਘੱਟ 'ਤੇ ਭਰੇ ਜਾਂਦੇ ਹਨ | ਇਸ 'ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਣ ਦੀ ਵੀ ਸ਼ੰਕਾ ਹੈ | ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਕਰਵਾਏ ਜਾ ਰਹੇ ਕੰਮਾਂ ਦੀ ਗੁਣਵੱਤਾ ਦੀ ਜਾਂਚ ਲਈ ਅਫ਼ਸਰਾਂ ਤੋਂ ਜ਼ਰੂਰ ਕਰਵਾਉਣ |

ਪਿਛਲੀ ਖ਼ਬਰ ਭੰਡਾਰੀ ਦੀ ਅਗਵਾਈ ਵਿਚ ਡੀ.ਸੀ.ਪੀ. ਨੂੰ ਮਿਲੇ ਪਟਾਕਾ ਕਾਰੋਬਾਰੀ <br/> ਅਗਲੀ ਖ਼ਬਰ ਘਰ 'ਚ ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ, ਸੜ ਕੇ ਹੋਈ ਸੁਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।