29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਜੇ.ਡੀ. ਏ. 'ਤੇ ਆਰ. ਟੀ. ਆਈ. ਤਹਿਤ ਜਾਣਕਾਰੀ ਨਾ ਦੇਣ ਦਾ ਦੋਸ਼

ਅਜੀਤ ਡੈਸਕ 24-10-2025
ਜਲੰਧਰ, 23 ਅਕਤੂਬਰ (ਸ਼ਿਵ)-ਆਰ. ਟੀ. ਆਈ. ਐਕਟੀਵਿਸਟ ਹਰਵਿੰਦਰ ਸਿੰਘ ਚੁੱਘ ਤੇ ਹੋਰ ਲੋਕਾਂ ਨੇ ਜੇ. ਡੀ. ਏ. 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਵੱਲੋਂ ਬਾਰ-ਬਾਰ ਮੰਗਣ 'ਤੇ ਵੀ ਆਰ. ਟੀ. ਆਈ. ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ | ਹਰਵਿੰਦਰ ਸਿੰਘ ਚੁੱਘ ਨੇ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ 28 ਅਗਸਤ 2025 ਨੂੰ ਹਰਵਿੰਦਰ ਸਿੰਘ ਦੁਆਰਾ ਪੀ.ਆਈ.ਓ. ਕਮ ਸੀਨੀਅਰ ਟਾਊਨ ਪਲੈਨਰ (ਐੱਸ.ਟੀ.ਪੀ.) ਜਲੰਧਰ ਪਾਸੋਂ 1-8 ਘਰਾਂ ਦੇ ਪਿੱਛੇ ਰਿਜ਼ਰਵ ਜ਼ਮੀਨ ਦੀ ਜ਼ੋਨਿੰਗ ਯੋਜਨਾ ਬਾਰੇ ਇੱਕ ਆਰ. ਟੀ. ਆਈ. ਦਾਇਰ ਕੀਤੀ ਗਈ ਸੀ ਪਰ ਅੱਜ ਤੱਕ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ¢ ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਇੰਝ ਜਾਪਦਾ ਕਿ ਪੀ.ਆਈ.ਓ. ਜੇਡੀਏ ਦਫ਼ਤਰ ਜਾਣਬੁੱਝ ਕੇ ਵਸਨੀਕਾਂ ਨੂੰ ਜਾਣਕਾਰੀ ਪ੍ਰਦਾਨ ਨਹੀਂ ਕਰ ਰਿਹਾ ਹੈ ਜਾਂ ਦੇਰੀ ਨਾਲ ਜਾਣਕਾਰੀ ਦੇ ਰਿਹਾ ਹੈ¢ ਜੇ ਡੀ.ਟੀ.ਪੀ. ਨੇ ਸਪੱਸ਼ਟ ਤÏਰ 'ਤੇ ਲਿਖਿਆ ਹੈ ਕਿ ਡਰਾਇੰਗ ਨੰਬਰ ਡੀਟੀਪੀ/ਜੇ 03/25 ਮਿਤੀ 18 ਮਾਰਚ 2025 ਜੇਡੀਏ ਨੰੂ 17-04-2025 ਨੰੂ ਪ੍ਰਦਾਨ ਕੀਤਾ ਗਿਆ ਹੈ ਤਾਂ ਫਿਰ ਪੀ.ਆਈ.ਓ.-ਜੇ. ਡੀ. ਏ. ਡੀ.ਟੀ.ਪੀ. ਯੋਜਨਾਬੰਦੀ ਨੂੰ ਦੁਬਾਰਾ ਜਵਾਬ ਕਿਉਂ ਦੇਣ ਲਈ ਕਹਿ ਰਿਹਾ ਹੈ¢ ਇਸ ਮਾਮਲੇ 'ਤੇ ਨਿਵਾਸੀ ਪਹਿਲਾਂ ਹੀ ਪਿ੍ੰਸੀਪਲ ਸਕੱਤਰ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਨੂੰ ਆਪਣੇ ਇਤਰਾਜ਼ ਦਰਜ ਕਰਵਾ ਚੁੱਕੇ ਹਨ¢

ਪਿਛਲੀ ਖ਼ਬਰ 'ਆਪ' ਕੌਂਸਲਰ ਜਤਿਨ ਗੁਲਾਟੀ ਨੇ ਲੰਗਰ ਵਰਤਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਕਿੱਲੋਮੀਟਰ ਸਕੀਮ ਦੇ ਵਿਰੋਧ 'ਚ ਕੰਟਰੈਕਟ ਵਰਕਰ ਯੂਨੀਅਨ ਨੇ ਕੀਤਾ ਚੱਕਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।