ਜਲੰਧਰ, 23 ਅਕਤੂਬਰ (ਡਾ.ਜਤਿੰਦਰ ਸਾਬੀ)-ਜੂਨੀਅਰ ਪੰਜਾਬ ਰਾਜ ਖੋ.ਖੋ ਚੈਪੀਅਨਸ਼ਿਪ (ਲੜਕੇ ਤੇ ਲੜਕੀਆਂ ) ਦੇ ਵਰਗ ਦੇ ਮੁਕਾਬਲੇ ਜੋ 2 ਤੋਂ 3 ਨਵੰਬਰ ਤੱਕ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਜਲੰਧਰ ਖੋ.ਖੋ.ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬਿੰਦਰ ਪਾਲ ਤੇ ਪ੍ਰਧਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਜਿਲ੍ਹਾ ਜਲੰਧਰ ਦੀਆਂ ਖੋ.ਖੋ ਟੀਮਾਂ ਦੇ ਚੋਣ ਟਰਾਇਲ 25 ਅਕਤੂਬਰ ਨੂੰ ਦੁਪਿਹਰ 3 ਵਜੇ ਸੇਂਟ ਥਾਮਸ ਸਕੂਲ ਸੂਰਾਨੱਸੀ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਗੁਰਚਰਨ ਸਿੰਘ, ਸੁਰੇਸ਼ ਕੁਮਾਰ ਨੇ ਉਨ੍ਹਾਂ ਦੇ ਮੋਬਾਇਲ ਤੇ ਸੰਪਰਕ ਕਰਨ ਤਾਂ ਜੋ ਚੋਣ ਟਰਾਇਲ ਸਮੇਂ ਸਿਰ ਕਰਵਾਏ ਜਾ ਸਕਣ |