ਭੋਗਪੁਰ, 23 ਅਕਤੂਬਰ (ਕਮਲਜੀਤ ਸਿੰਘ ਡੱਲੀ)-ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਨੌਜਵਾਨ ਸਭਾ, ਐਨ.ਆਰ.ਆਈ. ਵੀਰਾਂ ਅਤੇ ਸਰਬੱਤ ਸਾਧ ਸੰਗਤ ਪਿੰਡ ਡੱਲੀ ਵੱਲੋਂ ਸਰਬੱਤ ਦਾ ਭਲਾ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੱਤਵਾਂ ਗੁਰਮਤਿ ਸਮਾਗਮ ਤੇ ਮਹਾਨ ਕੀਰਤਨ ਦਰਬਾਰ 25 ਅਕਤੂਬਰ 2025 ਦਿਨ ਸ਼ਨੀਵਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕ ਆਪਣੀ ਰਸਨਾ ਦੁਆਰਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਇਸ ਮੌਕੇ ਪਹੁੰਚ ਰਹੇ ਸਤਿਕਾਰਯੋਗ ਵਿਦਵਾਨ ਅਤੇ ਕੀਰਤਨੀ ਜਥੇ ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਜੀ, ਇੰਟਰਨੈਸ਼ਨਲ ਢਾਡੀ ਜੱਥਾ ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਵਾਲੇ ਅਤੇ ਸਾਥੀ, ਗਿਆਨੀ ਸਰਬਜੀਤ ਸਿੰਘ ਢੱਟੀਆਂ ਹੈਡ ਪ੍ਰਚਾਰਕ ਧਰਮ ਪ੍ਰਚਾਰ ਸਭਾ ਕਮੇਟੀ, ਭਾਈ ਭੁਪਿੰਦਰ ਸਿੰਘ ਸੋਹਲਪੁਰ ਵਾਲੇ, ਭਾਈ ਹਰਵਿੰਦਰ ਸਿੰਘ ਵੀਰ ਸਟੇਜ ਸੈਕਟਰੀ ਆਦਿ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ | ਇਸ ਮੌਕੇ ਭਾਈ ਜੋਰਾਵਰ ਸਿੰਘ ਜੀ ਦਾ ਕੀਰਤਨੀ ਜੱਥਾ, ਡੱਲੀ ਵਾਲੀਆਂ ਬੀਬੀਆਂ ਦਾ ਕੀਰਤਨੀ ਜੱਥਾ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੇ ਵੱਲੋਂ ਕੀਰਤਨ ਦੀ ਆਰੰਭਤਾ ਹੋਵੇਗੀ | ਇਸ ਮੌਕੇ ਚਾਹ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਸਮਾਗਮ ਦੀ ਸਮਾਪਤੀ ਉਪਰੰਤ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ | ਇਸ ਮੌਕੇ ਗੁਰੂ ਰਾਮਦਾਸ ਸੇਵਾ ਸੋਸਾਇਟੀ ਭੋਗਪੁਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਤੇ ਵੈਲਫੇਅਰ ਕਲੱਬ ਡੱਲਾ, ਕਲਗੀਧਰ ਗੱਤਕਾ ਅਖਾੜਾ ਭੋਗਪੁਰ, ਮਿਸਲ ਨਵਾਬ ਕਪੂਰ ਸਿੰਘ ਬੁੱਢਾ ਦਲ, ਕਲਗੀਧਰ ਸੇਵਾ ਸਭਾ ਬੁੱਟਰਾਂ, ਸਮਾਜ ਸੇਵਕ ਸੁਸਾਇਟੀ ਕਾਲਾ ਬੱਕਰਾ, ਸ਼ਹੀਦ ਭਗਤ ਸਿੰਘ ਜੀ ਵੈਲਫੇਅਰ (ਰਜਿ.) ਕਲੱਬ ਭੋਗਪੁਰ ਵੱਲੋਂ ਸਮਾਗਮ ਦੌਰਾਨ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਪੋਸਟਰ ਰਿਲੀਜ ਕਰਦਿਆਂ ਸੁਰਜੀਤ ਸਿੰਘ, ਜਰਨੈਲ ਸਿੰਘ, ਜ਼ੋਰਾਵਰ ਸਿੰਘ, ਬਾਬਾ ਗੁਰਮੀਤ ਸਿੰਘ, ਬਾਬਾ ਮੰਗਲ ਸਿੰਘ, ਪ੍ਰਭਜੋਤ ਸਿੰਘ, ਜਸਕਰਨ ਸਿੰਘ, ਮਹਿਤਾਬ ਸਿੰਘ, ਜਸਨੂਰ ਸਿੰਘ ਨੇ ਸੰਗਤ ਨੂੰ ਕੀਰਤਨ ਦਰਬਾਰ ਵਿਚ ਪਹੁੰਚਣ ਦੀ ਅਪੀਲ ਕੀਤੀ |