ਨਕੋਦਰ, 23 ਅਕਤੂਬਰ (ਗੁਰਵਿੰਦਰ ਸਿੰਘ)-ਤਰਨ ਤਾਰਨ ਦੀ ਵਿਧਾਨ ਸਭਾ ਜਿਮਨੀ ਚੋਣ ਚੋਣ ਵਿੱਚ ਨੰਬਰਦਾਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਲਾਇਆ ਜਾਵੇਗਾ¢ ਨੰਬਰਦਾਰ ਯੂਨੀਅਨ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਹਰਕੰਵਲ ਸਿੰਘ ਮੁੰਧ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੰਬਰਦਾਰਾਂ ਨਾਲ ਜੋ ਵਾਅਦੇ ਚੋਣਾਂ ਵੇਲੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ¢ ਜਿਸ ਕਾਰਨ ਨੰਬਰਦਾਰਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ ¢ ਸਰਕਾਰ ਨੂੰ ਸਬਕ ਸਿਖਾਉਣ ਲਈ ਪੂਰੇ ਪੰਜਾਬ ਦੇ ਨੰਬਰਦਾਰ ਇੱਕ ਜੁੱਟ ਹੋ ਕੇ ਤਰਨ ਤਾਰਨ ਦੀ ਹੋ ਰਹੀ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਸਰਕਾਰ ਦੇ ਖ਼ਿਲਾਫ਼ ਤਰਨ ਤਰਨ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਰਕਾਰ ਦੇ ਖ਼ਿਲਾਫ਼ ਵੋਟਾਂ ਪਾਉਣ ਲਈ ਪ੍ਰੇਰਤ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੀ ਕਰਾਰੀ ਹਾਰ ਹੋ ਸਕੇ ¢ ਸਰਦਾਰ ਮੁੰਧ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਸੂਬਾ ਪਾਰਟੀ ਨਾਲ ਮਿਲ ਕੇ ਸਰਕਾਰ ਦੇ ਮੰਤਰੀਆਂ ਅਤੇ ਐਮ.ਐਲ.ਏ ਵੱਲੋਂ ਕੀਤੇ ਵਾਅਦੇ ਯਾਦ ਕਰਵਾ ਚੁੱਕੇ ਹਾਂ ਪ੍ਰੰਤੂ ਸਰਕਾਰ ਦੇ ਸਿਰ ਤੇ ਜੰੂ ਤੱਕ ਨਹੀਂ ਸਰਕੀ ¢ ਸੂਬਾ ਸਰਕਾਰ ਨੇ ਨੰਬਰਦਾਰਾਂ ਨੂੰ ਲਾਰਿਆਂ ਵਿੱਚ ਹੀ ਰੱਖਿਆ ਹੁਣ ਅਸੀਂ ਤਰਨ ਤਰਨ ਵਿੱਚ ਹੋ ਰਹੀ ਜਿਮਨੀ ਚੋਣ ਵਿੱਚ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿਆਂਗੇ ¢ ਅਸੀਂ ਸੂਬਾ ਬਾਡੀ ਵੱਲੋਂ 25 ਅਕਤੂਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਲਗਾ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ¢ ਇਸ ਮÏਕੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਰਾਜ ਕੁਮਾਰ ਮਹਿੰਮੀ ਜਿਲਾ ਜਨਰਲ ਸਕੱਤਰ ਜਿਲਾ ਜਲੰਧਰ ਦਿਹਾਤੀ, ਗੁਰਦੇਵ ਸਿੰਘ ਮਾਲੜੀ , ਬਾਬਾ ਕਸ਼ਮੀਰਾ ਸਿੰਘ, ਅਮਨਦੀਪ ਸਿੰਘ ਸਿਆਣੀਵਾਲ, ਜਗਦੀਸ਼ ਸਿੰਘ ਟੁੱਟ, ਰਾਜ ਬਹਾਦਰ ਸਿੰਘ ਤੂਰ, ਕਮਲਜੀਤ ਸਿੰਘ ਆਲੋਵਾਲ, ਗੁਰਚਰਨ ਸਿੰਘ ਮਾਹੂਵਾਲ, ਜਗਜੀਤ ਸਿੰਘ ਮਾਹੂਵਾਲ, ਦਲਵੀਰ ਸਿੰਘ ਆਲੋਵਾਲ, ਹਰਭਜਨ ਸਿੰਘ ਮੁਹੇਮਾ, ਰਤਨ ਰਾਏ ਨਕੋਦਰ, ਨਾਨਕ ਸਿੰਘ ਹੁਸੈਨਪੁਰ ਸੁਖਦੇਵ ਸਿੰਘ ਦਰਗਾਬਾਦ ਅਮਰਜੀਤ ਸਿੰਘ ਰਾਮਪੁਰਾ, ਹਰਮੇਸ਼ ਸਿੰਘ ਲਿੱਤਰਾ, ਜਸਵੀਰ ਸਿੰਘ ਲਿਤਰਾ, ਨਿਰਮਲ ਸਿੰਘ ਚੱਕ ਮਿਗਲਾਨੀ , ,ਮਨਜੀਤ ਲਾਲ ਕੋਟਲਾ, ਜਸਵੀਰ ਸਿੰਘ ਚÏਧਰੀ, ਬਾਪੂ ਲਾਭ ਸਿੰਘ ਮਹਿਤਪੁਰ, ਰਘਵੀਰ ਸਿੰਘ ਖਹਿਰਾ, ਸਰਬਜੀਤ ਸਿੰਘ ਆਲੋਵਾਲ, ਸ਼ਰਨਜੀਤ ਸਿੰਘ ਰਸੂਲਪੁਰ, ਰਸਪਾਲ ਸਿੰਘ ਮੁੰਧ, ਸੁਖਰਾਜ ਸਿੰਘ ਮੀਰਾਪੁਰ, ਰੌਸ਼ਨ ਸਿੰਘ ਮਹੇੜੂ ਆਦਿ ਹਾਜ਼ਰ ਸਨ ¢