29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ਹੀਦ ਕਾਂਸਟੇਬਲ ਹਰਮੇਸ਼ ਲਾਲ ਨੂੰ ਨੰਗਲ ਅੰਬੀਆਂ ਸਕੂਲ 'ਚ ਸ਼ਰਧਾਂਜਲੀ ਭੇਟ <br/>

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਸ਼ਹੀਦ ਕਾਂਸਟੇਬਲ ਹਰਮੇਸ਼ ਲਾਲ ਦੀ ਯਾਦ 'ਚ ਬੂਟੇ ਲਗਾਉਂਦੇ ਇੰਸਪੈਕਟਰ ਟਿੱਕਾ ਜਗਦੇਵ ਸਿੰਘ, ਏ.ਐੱਸ.ਆਈ. ਸੁਖਰਾਜ ਸਿੰਘ, ਹੈੱਡ ਕਾਂਸਟੇਬਲ ਬਲਜੀਤ ਸਿੰਘ, ਸਕੂਲ ਇੰਚਾਰਜ ਲੈਕਚਰਾਰ ਕੁਲਦੀਪ ਕੌਰ ਤੇ ਸਟਾਫ਼ ਮੈਂਬਰ | ਤਸਵੀਰ- ਸੁਖਦੀਪ ਸਿੰਘ <br/> 24-10-2025
ਸ਼ਾਹਕੋਟ, 23 ਅਕਤੂਬਰ (ਸੁਖਦੀਪ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅੰਬੀਆਂ (ਸ਼ਾਹਕੋਟ) ਦਾ ਹੋਣਹਾਰ ਵਿਦਿਆਰਥੀ ਸ਼ਹੀਦ ਹਰਮੇਸ਼ ਲਾਲ ਪੁੱਤਰ ਦੀਨਾ ਨਾਥ ਵਾਸੀ ਪਿੰਡ ਫਾਜ਼ਲਵਾਲ (ਸ਼ਾਹਕੋਟ) ਦੇਸ਼ ਸੇਵਾ ਕਰਨ ਦੇ ਉਤਸ਼ਾਹ ਨਾਲ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਸਿਖਲਾਈ ਉਪਰੰਤ 9ਵੀਂ ਬਟਾਲੀਅਨ ਪੀ.ਏ.ਪੀ. ਅੰਮਿ੍ਤਸਰ ਚਲਾ ਗਿਆ ਸੀ, ਇਸ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਸੀ | ਸ਼ਹੀਦ ਕਾਂਸਟੇਬਲ ਹਰਮੇਸ਼ ਲਾਲ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇੰਸਪੈਕਟਰ ਟਿੱਕਾ ਜਗਦੇਵ ਸਿੰਘ, ਏ.ਐੱਸ.ਆਈ. ਸੁਖਰਾਜ ਸਿੰਘ ਅਤੇ ਹੈੱਡ ਕਾਂਸਟੇਬਲ ਬਲਜੀਤ ਸਿੰਘ ਸ਼ਹੀਦ ਕਾਂਸਟੇਬਲ ਹਰਮੇਸ਼ ਲਾਲ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਸਕੂਲ ਨੰਗਲ ਅੰਬੀਆਂ ਵਿਖੇ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਕਾਂਸਟੇਬਲ ਹਰਮੇਸ਼ ਲਾਲ ਦੇ ਜੀਵਨ ਅਤੇ ਬਹਾਦਰੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਤੇ ਸ਼ਹੀਦ ਦੀ ਯਾਦ 'ਚ ਸਕੂਲ ਕੈਂਪਸ ਵਿਚ ਵੱਖ-ਵੱਖ ਪ੍ਰਕਾਰ ਦੇ ਪੌਦੇ ਲਗਾਏ | ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦ ਹਰਮੇਸ਼ ਲਾਲ ਦੀ ਤਰ੍ਹਾਂ ਚੰਗੀ ਵਿਦਿਆ ਹਾਸਲ ਕਰਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਕੁਲਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ 'ਚ ਨੰਬਰਦਾਰ ਯੂਨੀਅਨ ਪੰਜਾਬ ਵਲੋਂ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਅੱਗ... ਅਗਲੀ ਖ਼ਬਰ ਬਗੈਰ ਚਿਤਾਵਨੀ ਰੇਲਵੇ ਫਾਟਕ ਬੰਦ ਹੋਣ ਨਾਲ ਰਾਹਗੀਰ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।